ਸਾਰੰਗ ਕੀ ਵਾਰ ਮਹਲਾ ਰਾਇ ਮਹਮੇ ਹਸਨੇ ਕੀ ਧੁਨਿ

Vaar Of Saarang, Fourth Mehl, To Be Sung To The Tune Of Mehma-Hasna:

ਇਹ ਸਾਰੰਗ ਦੀ ਵਾਰ ਮਹਮਾ ਤੇ ਹਸਨਾ ਦੀ ਧੁਨ ਅਨੁਸਾਰ ਗਾਈ ਜਾਏ। ਰਾਇ ਮਹਮੇ ਹਸਨ = ਮਹਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ। ❀ ਨੋਟ: ਮਹਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ; ਮਹਮਾ ਕਾਂਗੜੇ ਦਾ ਰਹਿਣ ਵਾਲਾ ਤੇ ਹਸਨਾ ਧੌਲੇ ਦਾ। ਹਸਨੇ ਨੇ ਚਲਾਕੀ ਨਾਲ ਮਹਮੇ ਨੂੰ ਅਕਬਰ ਦੇ ਕੋਲ ਕੈਦ ਕਰਾ ਦਿੱਤਾ; ਪਰ ਮਹਮੇ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵਿਖਾ ਕੇ ਬਾਦਸ਼ਾਹ ਨੂੰ ਖ਼ੁਸ਼ ਕਰ ਲਿਆ ਤੇ ਸ਼ਾਹੀ ਫ਼ੌਜ ਲੈ ਕੇ ਹਸਨੇ ਤੇ ਆ ਚੜ੍ਹਿਆ। ਚੋਖਾ ਚਿਰ ਦੋਹੀਂ ਧਿਰੀਂ ਲੜਾਈ ਹੋਈ ਤੇ ਆਖ਼ਰ ਮਹਮੇ ਦੀ ਜਿੱਤ ਹੋਈ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ; ਇਸੇ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਸਾਹਿਬ ਦੀ ਰਚੀ ਹੋਈ ਸਾਰੰਗ ਰਾਗ ਦੀ ਵਾਰ ਦੇ ਗਾਣ ਦੀ ਹਿਦਾਇਤ ਹੈ। ਉਸ ਵਾਰ ਵਿਚੋਂ ਨਮੂਨੇ ਲਈ ਹੇਠ-ਲਿਖੀ ਪਉੜੀ ਹੈ: ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ ॥ ਹਸਨੇ ਬੇ-ਈਮਾਨਗੀ ਨਾਲ ਮਹਮੇ ਥੱਟੀ ॥ ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ। ਮਹਮੇ ਪਾਈ ਫਤਹ ਰਣ ਗਲ ਹਸਨੇ ਘੱਟੀ ॥ ਬੰਨ੍ਹ੍ਹ ਹਸਨੇ ਨੂੰ ਛੱਡਿਆ ਜਸ ਮਹਮੇ ਖੱਟੀ ॥

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਹਲਾ

Salok, Second Mehl:

ਰਾਗ ਸਾਰੰਗ ਵਿੱਚ ਗੁਰੂ ਅੰਗਦੇਵ ਜੀ ਦੀ ਬਾਣੀ 'ਸਲੋਕ'।

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ

The key of the Guru opens the lock of attachment, in the house of the mind, under the roof of the body.

(ਮਨੁੱਖ ਦਾ) ਮਨ (ਮਾਨੋ) ਕੋਠਾ ਹੈ ਤੇ ਸਰੀਰ (ਇਸ ਕੋਠੇ ਦਾ) ਛੱਤ ਹੈ, (ਮਾਇਆ ਦੀ) ਪਾਹ (ਇਸ ਮਨ-ਕੋਠੇ ਨੂੰ) ਜੰਦਰਾ (ਵੱਜਾ ਹੋਇਆ) ਹੈ, (ਇਸ ਜੰਦਰੇ ਨੂੰ ਖੋਲ੍ਹਣ ਲਈ) ਗੁਰੁ ਕੁੰਜੀ ਹੈ (ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ)। ਪਾਹੂ = ਮਾਇਆ ਦੀ ਪਾਹ। ਨਿਵਲੁ = ਪਸ਼ੂਆਂ ਦੇ ਪੈਰਾਂ ਨੂੰ ਮਾਰਨ ਵਾਲਾ ਜੰਦਰਾ।

ਨਾਨਕ ਗੁਰ ਬਿਨੁ ਮਨ ਕਾ ਤਾਕੁ ਉਘੜੈ ਅਵਰ ਕੁੰਜੀ ਹਥਿ ॥੧॥

O Nanak, without the Guru, the door of the mind cannot be opened. No one else holds the key in hand. ||1||

ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਤੇ ਕਿਸੇ ਹੋਰ ਦੇ ਹੱਥ ਵਿਚ (ਇਸ ਦੀ) ਕੁੰਜੀ ਨਹੀਂ ਹੈ ॥੧॥ ਤਾਕੁ = ਬੂਹਾ। ਉਘੜੈ = ਖੁਲ੍ਹਦਾ। ਅਵਰ ਹਥਿ = ਕਿਸੇ ਹੋਰ ਦੇ ਹੱਥ ਵਿਚ ॥੧॥