ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ

His Glorious Praises are sung by the devotees Ravi Daas, Jai Dayv and Trilochan.

(ਉਸ ਗੁਰੂ ਨਾਨਕ ਦੇ) ਗੁਣ ਰਵਿਦਾਸ ਭਗਤ ਗਾ ਰਿਹਾ ਹੈ, ਜੈਦੇਵ ਤੇ ਤ੍ਰਿਲੋਚਨ ਗਾ ਰਹੇ ਹਨ,

ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ

The devotees Naam Dayv and Kabeer praise Him continually, knowing Him to be even-eyed.

ਭਗਤ ਨਾਮਦੇਵ ਤੇ ਕਬੀਰ ਗਾ ਰਹੇ ਹਨ; (ਜੋ) ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਗਾਵਹਿ = ਗਾਉਂਦੇ ਹਨ। ਸਮਲੋਚਨ = ਸਮਾਨ ਨੇਤ੍ਰਾਂ ਵਾਲੇ ਦੋ (ਗੁਣਾਂ ਨੂੰ), ਉਸ ਗੁਰੂ ਨਾਨਕ ਦੇ (ਗੁਣਾਂ ਨੂੰ) ਜੋ ਅਕਾਲ ਪੁਰਖ ਨੂੰ ਆਪਣੇ ਨੇਤ੍ਰਾਂ ਨਾਲ ਸਭ ਥਾਈਂ ਵੇਖ ਰਿਹਾ ਹੈ। ਸਮ = ਬਰਾਬਰ। ਲੋਚਨ = ਅੱਖ (लोचन)।

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ

The devotee Baynee sings His Praises; He intuitively enjoys the ecstasy of the soul.

(ਜੋ ਗੁਰੂ ਨਾਨਕ) ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਮਿਲਾਪ ਦੇ ਸੁਆਦ ਨੂੰ ਮਾਣਦਾ ਹੈ, ਰਵੈ = ਗਾਉਂਦਾ ਹੈ, ਜਪਦਾ ਹੈ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ (ਰਹਿ ਕੇ)। ਆਤਮ ਰੰਗੁ = ਪਰਮਾਤਮਾ (ਦੇ-ਮਿਲਾਪ) ਦਾ ਸੁਆਦ।

ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਜਾਣੈ

He is the Master of Yoga and meditation, and the spiritual wisdom of the Guru; He knows none other except God.

(ਜੋ ਗੁਰੂ ਨਾਨਕ) ਗੁਰੂ ਦੇ ਗਿਆਨ ਦੀ ਬਰਕਤਿ ਨਾਲ ਅਕਾਲ ਪੁਰਖ ਵਿਚ ਸੁਰਤੀ ਜੋੜ ਕੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ, (ਉਸ ਦੇ) ਗੁਣਾਂ ਨੂੰ ਬੇਣੀ ਭਗਤ ਗਾ ਰਿਹਾ ਹੈ। ਜੋਗ = (ਪਰਮਾਤਮਾ ਦਾ) ਮਿਲਾਪ। ਜੋਗ ਧਿਆਨਿ = ਜੋਗ ਦੇ ਧਿਆਨ ਵਿਚ, ਪਰਮਾਤਮਾ ਦੇ ਮਿਲਾਪ ਵਿਚ ਧਿਆਨ ਲਾਣ ਕਰਕੇ, ਭਾਵ, ਪਰਮਾਤਮਾ ਵਿਚ ਸੁਰਤੀ ਜੋੜਨ ਕਰਕੇ। ਗੁਰ ਗਿਆਨ = ਗੁਰੂ ਦੇ ਗਿਆਨ ਦੁਆਰਾ। ਅਵਰੁ = ਕਿਸੇ ਹੋਰ ਨੂੰ।

ਸੁਖਦੇਉ ਪਰੀਖੵਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ

Sukh Dayv and Preekhyat sing His Praises, and Gautam the rishi sings His Praise.

ਸੁਖਦੇਵ ਰਿਸ਼ੀ (ਗੁਰੂ ਨਾਨਕ ਦੇ ਗੁਣ) ਗਾ ਰਿਹਾ ਹੈ ਤੇ (ਰਾਜਾ) ਪਰੀਖਤ (ਭੀ ਗੁਰੂ ਨਾਨਕ ਦੇ) ਗੁਣਾਂ ਨੂੰ ਗਾ ਰਿਹਾ ਹੈ। ਗੋਤਮ ਰਿਸ਼ੀ ਨੇ (ਭੀ ਗੁਰੂ ਨਾਨਕ ਦਾ ਹੀ) ਜਸ ਗਾਂਵਿਆ ਹੈ। ਸੁਖਦੇਉ = ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ ਦੀ ਕੁੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪ੍ਰਸਿੱਧ ਹੋਏ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪੁਰਾਣ ਸੁਣਾਇਆ ਸੀ। ਪਰੀਖ੍ਯ੍ਯਤੁ = ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯੁਧਿਸ਼ਟਰ ਤੋਂ ਪਿੱਛੋਂ ਹਸਤਨਾਪੁਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜੁਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ। ਰਵੈ = ਸਿਮਰ ਰਿਹਾ ਹੈ (ਇਕ-ਵਚਨ)।

ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥

Says KAL the poet, the ever-fresh praises of Guru Nanak are spread throughout the world. ||8||

ਹੇ ਕਲ੍ਯ੍ਯ ਕਵੀ! ਗੁਰੂ ਨਾਨਕ (ਦੇਵ ਜੀ) ਦੀ ਸੋਹਣੀ ਸੋਭਾ ਨਿੱਤ ਨਵੀਂ ਹੈ ਤੇ ਜਗਤ ਵਿਚ ਆਪਣਾ ਪ੍ਰਭਾਵ ਪਾ ਰਹੀ ਹੈ ॥੮॥ ਸੁਜਸੁ ਨਾਨਕ ਗੁਰ = ਗੁਰੂ ਨਾਨਕ ਦਾ ਸੋਹਣਾ ਜਸ। ਨਵਤਨੁ = ਨਵਾਂ। ਛਾਇਓ = ਛਾਇਆ ਹੋਇਆ ਹੈ, ਪ੍ਰਭਾਵ ਵਾਲਾ ਹੈ ॥੮॥