ਸਵੈਯਾ

SWAYYA

ਸਵੈਯਾ:

ਸਿੰਘ ਝੜਾਝੜ ਝੂਝਨ ਸਿੰਘ ਗਏ ਤਿਹ ਸਾਮੁਹੇ ਲੈ ਸੁ ਘਨੋ ਦਲੁ

Jharjhar Singh and Jujhan Singh, taking with them a good deal of army, went in front of him

ਝੜਾਝੜ ਸਿੰਘ ਅਤੇ ਝੂਝਨ ਸਿੰਘ ਆਪਣੀ ਬਹੁਤ ਸਾਰੀ ਸੈਨਾ ਲੈ ਕੇ ਉਸ (ਖੜਗ ਸਿੰਘ) ਦੇ ਸਾਹਮਣੇ ਗਏ ਹਨ।

ਘੋਰਨ ਕੀ ਖੁਰ ਬਾਰ ਬਜੈ ਭੂਅ ਕੰਪ ਉਠੀ ਅਰੁ ਸਤਿ ਰਸਾਤਲੁ

With the voices of the hoofs of the horses, all the seven nether worlds and the earth trembled

ਘੋੜਿਆਂ ਦੇ ਖੁਰਾਂ ਨਾਲ ਪੈਦਾ ਹੋਈ ਆਵਾਜ਼ ਨਾਲ ਧਰਤੀ ਕੰਬਣ ਲਗ ਗਈ ਹੈ ਅਤੇ ਸੱਤ ਪਾਤਾਲ (ਵਿਚੋਂ ਹਿਲ ਗਏ ਹਨ)।

ਯੌ ਖੜਗੇਸ ਰਹਿਓ ਥਿਰੁ ਹ੍ਵੈ ਜਿਮ ਪਉਨ ਲਗੈ ਹਲੇ ਕਨਕਾਚਲੁ

Kharag Singh remained stable like the Sumeru mountain hit by the blows of wind

ਖੜਗ ਸਿੰਘ ਇਸ ਤਰ੍ਹਾਂ ਡਟਿਆ ਹੋਇਆ ਹੈ ਜਿਵੇਂ ਪੌਣ ਦੇ ਲਗਣ ਨਾਲ ਸੁਮੇਰ ਪਰਬਤ ਨਹੀਂ ਹਿਲਦਾ ਹੈ।

ਤਾ ਪੈ ਬਸਾਵਤੁ ਹੈ ਕਛੁ ਸਬ ਹੀ ਜਦੁ ਬੀਰਨ ਕੋ ਘਟਿ ਗਯੋ ਬਲੁ ॥੧੪੨੨॥

There was no impact on him, but the strength of Yadavas began to decrease.1422.

ਉਸ ਉਤੇ ਕਿਸੇ ਦਾ ਕੁਝ ਵਸ ਨਹੀਂ ਚਲਦਾ ਹੈ ਅਤੇ ਸਾਰੇ ਹੀ ਯਾਦਵਾਂ ਦਾ ਬਲ ਘਟ ਗਿਆ ਹੈ ॥੧੪੨੨॥

ਕੋਪ ਕੀਯੋ ਧਨੁ ਲੈ ਕਰ ਮੈ ਜੁਗ ਭੂਪਨ ਕੀ ਬਹੁ ਸੈਨ ਹਨੀ ਹੈ

In his fury, Kharag Singh destroyed a good deal of army of both the kings

ਹੱਥ ਵਿਚ ਧਨੁਸ਼ ਲੈ ਕੇ ਅਤੇ ਕ੍ਰੋਧ ਕਰ ਕੇ ਦੋਹਾਂ ਰਾਜਿਆਂ ਦੀ ਬਹੁਤ ਸਾਰੀ ਸੈਨਾ ਨੂੰ (ਖੜਗ ਸਿੰਘ ਨੇ) ਮਾਰ ਸੁਟਿਆ ਹੈ।

ਬਾਜ ਘਨੇ ਰਥਪਤਿ ਕਰੀ ਅਨੀ ਜੋ ਬਿਧਿ ਤੇ ਨਹੀ ਜਾਤ ਗਨੀ ਹੈ

He destroyed many horses, chariots etc.

ਬਹੁਤ ਸਾਰੇ ਘੋੜੇ, ਰਥਾਂ ਵਾਲੇ ਅਤੇ ਹਾਥੀਆਂ ਵਾਲੀ ਸੈਨਾ ('ਅਨੀ') ਮਾਰੀ ਗਈ ਹੈ ਜੋ (ਕਿਤਨੀ ਹੈ) ਬ੍ਰਹਮਾ ਤੋਂ ਵੀ ਗਿਣੀ ਨਹੀਂ ਜਾਂਦੀ।

ਤਾ ਛਬਿ ਕੀ ਉਪਮਾ ਮਨ ਮੈ ਲਖ ਕੇ ਮੁਖ ਤੇ ਕਬਿ ਸ︀ਯਾਮ ਭਨੀ ਹੈ

ਕਵੀ ਸ਼ਿਆਮ ਨੇ ਉਸ ਛਬੀ ਦੀ ਉਪਮਾ ਮਨ ਵਿਚ ਵਿਚਾਰ ਕੇ ਮੁਖ ਤੋਂ (ਇਸ ਤਰ੍ਹਾਂ) ਕਹੀ ਹੈ।

ਜੁਧ ਕੀ ਠਉਰ ਹੋਇ ਮਨੋ ਰਸ ਰੁਦ੍ਰ ਕੇ ਖੇਲ ਕੋ ਠਉਰ ਬਨੀ ਹੈ ॥੧੪੨੩॥

The poet says that battlefield instead of looking like a field of battle, seemed like a place of the sport of Rudra (Shiva).1423.

ਮਾਨੋ ਇਹ ਯੁਧ-ਭੂਮੀ ਨਾ ਰਹਿ ਕੇ ਰੌਦਰ ਰਸ ਖੇਡਣ ਦਾ ਅਖਾੜਾ ਬਣ ਗਈ ਹੋਵੇ ॥੧੪੨੩॥

ਲੈ ਧਨੁ ਬਾਨ ਧਸਿਓ ਰਨ ਮੈ ਤਿਹ ਕੇ ਮਨ ਮੈ ਅਤਿ ਕੋਪ ਬਢਿਓ

(ਖੜਗ ਸਿੰਘ) ਧਨੁਸ਼ ਅਤੇ ਬਾਣ ਲੈ ਕੇ ਰਣ ਵਿਚ ਧਸ ਗਿਆ ਹੈ ਅਤੇ ਉਸ ਦੇ ਮਨ ਵਿਚ ਕ੍ਰੋਧ ਬਹੁਤ ਵਧ ਗਿਆ ਹੈ।

ਜੁ ਹੁਤੋ ਦਲ ਬੈਰਨ ਕੋ ਸਬ ਹੀ ਰਿਸ ਤੇਜ ਕੇ ਸੰਗਿ ਪ੍ਰਤਛ ਡਢਿਓ

Getting enraged in his mind, he penetrated into the army of the enemy and from the other side the enemy’s army became very violent

ਵੈਰੀਆਂ ਦਾ ਜੋ ਦਲ ਸੀ, (ਉਸ) ਸਾਰੇ ਨੂੰ ਹੀ ਕ੍ਰੋਧ ਦੀ ਅੱਗ ਨਾਲ ਪ੍ਰਤੱਖ ਤੌਰ ਤੇ ਸਾੜ ਦਿੱਤਾ ਹੈ।

ਅਰਿ ਸੈਨ ਕੋ ਨਾਸ ਕੀਓ ਛਿਨ ਮੈ ਜਸੁ ਤਾ ਛਬਿ ਕੋ ਕਬਿ ਸ︀ਯਾਮ ਪਢਿਓ

(ਉਸ ਨੇ) ਵੈਰੀ ਦੀ ਸੈਨਾ ਨੂੰ ਛਿਣ ਵਿਚ ਨਸ਼ਟ ਕਰ ਦਿੱਤਾ ਹੈ। ਉਸ ਛਬੀ ਦਾ ਯਸ਼ ਕਵੀ ਸ਼ਿਆਮ ਨੇ (ਇੰਜ) ਪੜ੍ਹਿਆ ਹੈ,

ਤਮ ਜਿਉ ਡਰ ਕੇ ਅਰਿ ਭਾਜਿ ਗਏ ਇਹ ਸੂਰ ਨਹੀ ਮਾਨੋ ਸੂਰ ਚਢਿਓ ॥੧੪੨੪॥

Kharag Singh destroyed the enemy’s army which fled away just as the darkness flies away fearing the sun.1424.

ਜਿਵੇਂ ਸੂਰਜ ਦੇ ਚੜ੍ਹਨ ਨਾਲ ਡਰ ਕੇ ਵੈਰੀ ਰੂਪ ਹਨੇਰਾ ਭਜ ਜਾਂਦਾ ਹੈ, ਮਾਨੋ ਇਹ ਸੂਰਮਾ ਨਹੀਂ, (ਸੂਰਜ ਚੜ੍ਹਿਆ ਹੋਵੇ) ॥੧੪੨੪॥

ਕੋਪਿ ਝਝਾਝੜ ਸਿੰਘ ਤਬੈ ਅਸਿ ਤੀਛਨ ਲੈ ਕਰਿ ਤਾਹਿ ਪ੍ਰਹਾਰਿਓ

ਤਦੋਂ ਝੜਾਝੜ ਸਿੰਘ ਨੇ ਕ੍ਰੋਧਵਾਨ ਹੋ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਉਸ (ਖੜਗ ਸਿੰਘ) ਉਤੇ ਵਾਰ ਕੀਤਾ।

ਭੂਪ ਛਿਨਾਇ ਲੀਯੋ ਕਰ ਤੇ ਬਰ ਕੈ ਅਰਿ ਕੇ ਤਨ ਊਪਰਿ ਝਾਰਿਓ

Then Jharajhar Singh, getting infuriated, taking his sword in his hand struck a blow on Kharag Singh, which was snatched away from his hand

ਰਾਜੇ ਨੇ ਜ਼ੋਰ ਨਾਲ (ਉਸ ਦੇ) ਹੱਥ ਵਿਚੋਂ ਤਲਵਾਰ ਖੋਹ ਲਈ ਅਤੇ ਵੈਰੀ ਦੇ ਸ਼ਰੀਰ ਉਤੇ ਹੀ ਝਾੜ ਸੁਟੀ।

ਲਾਗਤ ਹੀ ਕਟਿ ਮੂੰਡ ਗਿਰਿਓ ਧਰਿ ਤਾ ਛਬਿ ਕੋ ਕਬਿ ਭਾਉ ਨਿਹਾਰਿਓ

He struck the same sword on the enemy’s body, by which his trunk was cut down and it fell on the earth

(ਉਸ ਦੇ) ਲਗਦਿਆਂ ਹੀ (ਉਸ ਦਾ) ਸਿਰ ਕਟਿਆ ਹੋਇਆ ਧਰਤੀ ਉਤੇ ਜਾ ਪਿਆ। ਉਸ ਛਬੀ ਨੂੰ ਕਵੀ ਨੇ ਇਸ ਤਰ੍ਹਾਂ ਵੇਖਿਆ ਹੈ

ਮਾਨਹੁ ਈਸ੍ਵਰ ਕੋਪ ਭਯੋ ਸਿਰ ਪੂਤ ਕੋ ਕਾਟਿ ਜੁਦਾ ਕਰਿ ਡਾਰਿਓ ॥੧੪੨੫॥

According toe the poet it appeared that Shiva in great anger had cut down and thrown the head of Ganesha.1425.

ਮਾਨੋ ਸ਼ਿਵ ਨੇ ਕ੍ਰੋਧਿਤ ਹੋ ਕੇ ਪੁੱਤਰ (ਗਣੇਸ਼) ਦਾ ਸਿਰ ਕਟ ਕੇ ਵਖਰਾ ਕਰ ਦਿੱਤਾ ਹੋਵੇ ॥੧੪੨੫॥

ਬੀਰ ਹਨਿਓ ਜਬ ਹੀ ਰਨ ਮੈ ਤਬ ਦੂਸਰ ਕੇ ਮਨਿ ਕੋਪ ਛਯੋ

When this warrior was killed, then the second (Jujhan Singh) got infuriated in his mind

ਜਦੋਂ ਵੀਰ ਯੋਧਾ (ਝੜਾਝੜ ਸਿੰਘ) ਯੁੱਧ ਵਿਚ ਮਾਰਿਆ ਗਿਆ ਤਾਂ ਦੂਜੇ (ਝੂਝਨ ਸਿੰਘ) ਦੇ ਮਨ ਵਿਚ ਕ੍ਰੋਧ ਪਸਰ ਗਿਆ।

ਸੁ ਧਵਾਇ ਕੈ ਸ︀ਯੰਦਨ ਤਾਹੀ ਕੀ ਓਰ ਗਯੋ ਅਸਿ ਤੀਛਨ ਪਾਨਿ ਲਯੋ

He caused his chariot to be driven and immediately taking his sword in his hand, went towards him (Kharag Singh)

ਉਹ ਰਥ ਨੂੰ ਭਜਾ ਕੇ ਅਤੇ ਹੱਥ ਵਿਚ ਤਿਖੀ ਤਲਵਾਰ ਲੈ ਕੇ ਉਸ ਵਲ ਗਿਆ।

ਤਬ ਭੂਪ ਸਰਾਸਨੁ ਬਾਨ ਲਯੋ ਅਰਿ ਕੋ ਅਸਿ ਮੂਠ ਤੇ ਕਾਟਿ ਦਯੋ

ਤਦ ਰਾਜਾ (ਖੜਗ ਸਿੰਘ) ਨੇ (ਹੱਥ ਵਿਚ) ਧਨੁਸ਼ ਬਾਣ ਲੈ ਕੇ, ਵੈਰੀ ਦੀ ਤਲਵਾਰ ਨੂੰ ਮੁਠ ਤੋਂ ਹੀ ਕਟ ਦਿੱਤਾ,

ਮਾਨੋ ਜੀਹ ਨਿਕਾਰਿ ਕੈ ਧਾਇਓ ਹੁਤੋ ਜਮੁ ਜੀਭ ਕਟੀ ਬਿਨੁ ਆਸ ਭਯੋ ॥੧੪੨੬॥

Then the king also chopped off his head with his bow and arrows and he appeared like the one going forward greedily moving his tongue, but on account of the cutting away of his tongue, his hopes of getting relish had ended.1426.

ਮਾਨੋ ਯਮ (ਜੋ) ਜੀਭ ਕਢ ਕੇ ਭਜਿਆ ਫਿਰਦਾ ਸੀ, ਜੀਭ ਕਟਾ ਕੇ (ਖੜਗ ਸਿੰਘ ਨੂੰ ਮਾਰਨ ਦੀ) ਆਸ ਤੋਂ ਵਿਹੂਣਾ ਹੋ ਗਿਆ ਹੋਵੇ ॥੧੪੨੬॥