ਸਲੋਕ ॥
Salok:
ਸਲੋਕ।
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥
They are involved in their beautiful houses, and the pleasures of the mind's desires.
ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ) ਗ੍ਰਿਹ ਰਚਨਾ ਅਪਾਰੰ = ਘਰ ਦੀਆਂ ਬੇਅੰਤ ਸਜਾਵਟਾਂ। ਮਨਿ = ਮਨ ਵਿਚ। ਬਿਲਾਸ = ਚਾਉ ਖ਼ੁਸ਼ੀਆਂ। ਰਸਹ ਸੁਆਦੰ = ਸੁਆਦਲੇ ਪਦਾਰਥਾਂ ਦੇ ਚਸਕੇ।
ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥
They never remember the Lord in meditation; O Nanak, they are like maggots in manure. ||1||
ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥ ਕਦਾਂਚ ਨਹ = ਕਦੇ ਭੀ ਨਹੀਂ। ਕ੍ਰਿਮਹ = ਕੀੜੇ ॥੧॥
ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥
They are engrossed in ostentatious displays, lovingly attached to all their possessions.
ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ, ਮੁਚੁ = ਵੱਡਾ, ਬੜਾ। ਅਡੰਬਰੁ = ਖਿਲਾਰਾ, ਸਜ-ਧਜ। ਹਭੁ ਕਿਹੁ = ਹਰੇਕ ਸ਼ੈ। ਮੰਝਿ = (ਹਿਰਦੇ) ਵਿਚ। ਨੇਹ = ਪਿਆਰ।
ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥
That body which forgets the Lord, O Nanak, shall be reduced to ashes. ||2||
ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥ ਜੈਂ = ਜਿਸ ਬੰਦੇ ਨੂੰ। ਤਨੁ = ਸਰੀਰ। ਖੇਹ = ਸੁਆਹ ॥੨॥