ਭੈਰਉ ਮਹਲਾ ੩ ॥
Bhairao, Third Mehl:
ਭੈਰਉ ਤੀਜੀ ਪਾਤਿਸ਼ਾਹੀ।
ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥
The Yogis, the householders, the Pandits, the religious scholars, and the beggars in religious robes
ਜੋਗੀ, ਗ੍ਰਿਹਸਤੀ, ਪੰਡਿਤ, ਭੇਖਾਂ ਦੇ ਸਾਧੂ- ਗ੍ਰਿਹੀ = ਗ੍ਰਿਹਸਤੀ। ਪੰਡਿਤ = {ਬਹੁ-ਵਚਨ}। ਭੇਖਧਾਰੀ = ਛੇ ਭੇਖਾਂ ਦੇ ਸਾਧੂ।
ਏ ਸੂਤੇ ਅਪਣੈ ਅਹੰਕਾਰੀ ॥੧॥
- they are all asleep in egotism. ||1||
ਇਹ ਸਾਰੇ ਆਪੋ ਆਪਣੇ (ਕਿਸੇ) ਅਹੰਕਾਰ ਵਿਚ (ਪੈ ਕੇ ਪ੍ਰਭੂ ਦੀ ਯਾਦ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ ॥੧॥ ਏ = {ਬਹੁ-ਵਚਨ} ਇਹ ਸਾਰੇ। ਸੂਤੇ = ਸੁੱਤੇ ਹੋਏ ਹਨ। ਅਪਣੈ ਅਹੰਕਾਰੀ = ਅਪਣੈ ਅਹੰਕਾਰਿ, ਆਪੋ ਆਪਣੇ ਅਹੰਕਾਰ ਵਿਚ ॥੧॥
ਮਾਇਆ ਮਦਿ ਮਾਤਾ ਰਹਿਆ ਸੋਇ ॥
They are asleep, intoxicated with the wine of Maya.
ਜੀਵ ਮਾਇਆ ਦੇ (ਮੋਹ ਦੇ) ਨਸ਼ੇ ਵਿਚ ਮਸਤ ਹੋ ਕੇ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ (ਤੇ, ਇਸ ਦੇ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਕਾਮਾਦਿਕ ਲੁੱਟਦੇ ਰਹਿੰਦੇ ਹਨ)। ਮਦਿ = ਨਸ਼ੇ ਵਿਚ। ਮਾਤਾ = ਮਸਤ। ਰਹਿਆ ਸੋਇ = ਸੌਂ ਰਿਹਾ ਹੈ।
ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥
Only those who remain awake and aware are not robbed. ||1||Pause||
ਪਰ ਜਿਹੜਾ ਮਨੁੱਖ (ਪ੍ਰਭੂ ਦੀ ਯਾਦ ਦੀ ਬਰਕਤਿ ਨਾਲ) ਸੁਚੇਤ ਰਹਿੰਦਾ ਹੈ, ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ ॥੧॥ ਰਹਾਉ ॥ ਜਾਗਤੁ ਰਹੈ = ਜਿਹੜਾ ਸੁਚੇਤ ਰਹਿੰਦਾ ਹੈ। ਮੂਸੈ = ਠੱਗਦਾ ਹੈ ॥੧॥ ਰਹਾਉ ॥
ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥
One who has met the True Guru, remains awake and aware.
ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਜਿਸੁ = ਜਿਸ ਨੂੰ।
ਪੰਚ ਦੂਤ ਓਹੁ ਵਸਗਤਿ ਕਰੈ ॥੨॥
Such a person overpowers the five thieves. ||2||
ਉਹ ਮਨੁੱਖ (ਸਿਮਰਨ ਦੀ ਬਰਕਤਿ ਨਾਲ) ਕਾਮਾਦਿਕ ਪੰਜੇ ਵੈਰੀਆਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ ॥੨॥ ਦੂਤ = ਵੈਰੀ। ਓਹੁ = ਉਹ ਮਨੁੱਖ। ਵਸਗਤਿ = ਵੱਸ ਵਿਚ ॥੨॥
ਸੋ ਜਾਗੈ ਜੋ ਤਤੁ ਬੀਚਾਰੈ ॥
One who contemplates the essence of reality remains awake and aware.
ਉਹ ਮਨੁੱਖ (ਵਿਕਾਰਾਂ ਵਲੋਂ) ਆਪਣੇ ਆਪ ਨੂੰ ਬਚਾਈ ਰੱਖਦਾ ਹੈ, ਉਹ ਮਨੁੱਖ ਹੋਰਨਾਂ ਉਤੇ ਧੱਕਾ-ਵਧੀਕੀ ਨਹੀਂ ਕਰਦਾ ਤਤੁ = ਜਗਤ ਦਾ ਅਸਲਾ, ਪਰਮਾਤਮਾ। ਬੀਚਾਰੈ = ਮਨ ਵਿਚ ਵਸਾਂਦਾ ਹੈ।
ਆਪਿ ਮਰੈ ਅਵਰਾ ਨਹ ਮਾਰੈ ॥੩॥
He kills his self-conceit, and does not kill anyone else. ||3||
ਜੋ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ॥੩॥ ਮਰੈ = (ਵਿਕਾਰਾਂ ਵਲੋਂ) ਮਰਦਾ ਹੈ। ਅਵਰਾ = ਅਵਰਾਂ, ਹੋਰਨਾਂ ਨੂੰ ॥੩॥
ਸੋ ਜਾਗੈ ਜੋ ਏਕੋ ਜਾਣੈ ॥
One who knows the One Lord remains awake and aware.
ਸਿਰਫ਼ ਉਹ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਲੋਂ) ਸੁਚੇਤ ਰਹਿੰਦਾ ਹੈ ਜਿਹੜਾ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਏਕੋ = ਸਿਰਫ਼ ਪਰਮਾਤਮਾ ਨੂੰ। ਜਾਣੈ = ਡੂੰਘੀ ਸਾਂਝ ਪਾਂਦਾ ਹੈ।
ਪਰਕਿਰਤਿ ਛੋਡੈ ਤਤੁ ਪਛਾਣੈ ॥੪॥
He abandons the service of others, and realizes the essence of reality. ||4||
ਜਿਹੜਾ ਮਾਇਆ (ਦੇ ਮੋਹ) ਨੂੰ ਤਿਆਗਦਾ ਹੈ, ਅਤੇ ਆਪਣੇ ਅਸਲੇ-ਪ੍ਰਭੂ ਨਾਲ ਜਾਣ-ਪਛਾਣ ਬਣਾਂਦਾ ਹੈ ॥੪॥ ਪਰਕਿਰਤਿ = {प्रकृति = ਮਾਇਆ} ਮਾਇਆ (ਦਾ ਮੋਹ) ॥੪॥
ਚਹੁ ਵਰਨਾ ਵਿਚਿ ਜਾਗੈ ਕੋਇ ॥
Of the four castes, whoever remains awake and aware
(ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ) ਚੌਹਾਂ ਵਰਨਾਂ ਵਿਚੋਂ ਕੋਈ ਵਿਰਲਾ (ਮਾਇਆ ਦੇ ਮੋਹ ਦੀ ਨੀਂਦ ਤੋਂ) ਸੁਚੇਤ ਰਹਿੰਦਾ ਹੈ (ਕਿਸੇ ਖ਼ਾਸ ਵਰਨ ਦਾ ਕੋਈ ਲਿਹਾਜ਼ ਨਹੀਂ)। ਕੋਇ = ਕੋਈ ਵਿਰਲਾ।
ਜਮੈ ਕਾਲੈ ਤੇ ਛੂਟੈ ਸੋਇ ॥੫॥
is released from birth and death. ||5||
(ਜਿਹੜਾ ਜਾਗਦਾ ਹੈ, ਉਹ) ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ॥੫॥ ਜਪੈ ਤੇ = ਜਮ ਤੋਂ। ਕਾਲੈ ਤੇ = ਕਾਲ ਤੋਂ। ਜਮੈ ਕਾਲੈ ਤੇ = ਜਨਮ ਮਰਨ ਦੇ ਗੇੜ ਤੋਂ, ਆਤਮਕ ਮੌਤ ਤੋਂ। ਛੂਟੈ = ਬਚ ਜਾਂਦਾ ਹੈ ॥੫॥
ਕਹਤ ਨਾਨਕ ਜਨੁ ਜਾਗੈ ਸੋਇ ॥
Says Nanak, that humble being remains awake and aware,
ਨਾਨਕ ਆਖਦਾ ਹੈ ਕਿ ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗਦਾ ਹੈ, ਜਨੁ ਸੋਇ = ਉਹੀ ਮਨੁੱਖ।
ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥
who applies the ointment of spiritual wisdom to his eyes. ||6||2||
ਜਿਸ ਦੀਆਂ ਅੱਖਾਂ ਵਿਚ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਿਆ ਹੁੰਦਾ ਹੈ ॥੬॥੨॥ ਜਾ ਕੀ ਨੇਤ੍ਰੀ = ਜਿਸ ਦੀਆਂ ਅੱਖਾਂ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ ॥੬॥੨॥