ਅਥ ਉਸ ਕੇ ਪੁਤ੍ਰ ਕੈ ਰਾਜ ਦੇਤ ਭੇ ਸੋਲਾ ਸਹੰਸ੍ਰ ਰਾਜ ਸੁਤਾ ਬਿਵਾਹ ਕਥਨੰ

Now begins the description of giving his kingdom to his son and marriage with sixteen thousand princesses

ਹੁਣ ਉਸ ਦੇ ਪੁੱਤਰ ਨੂੰ ਰਾਜ ਦੇਣ ਅਤੇ ਸੋਲਹ ਹਜ਼ਾਰ ਰਾਜ ਕੁਮਾਰੀਆਂ ਨਾਲ ਵਿਆਹ ਕਰਨ ਦਾ ਕਥਨ:

ਸਵੈਯਾ

SWAYYA

ਸਵੈਯਾ:

ਐਸੀ ਦਸਾ ਜਬ ਭੀ ਇਹ ਕੀ ਤਬ ਮਾਇ ਭੂਮਾਸੁਰ ਕੀ ਸੁਨਿ ਧਾਈ

ਜਦ ਇਸ ਦੀ ਅਜਿਹੀ ਹਾਲਤ ਹੋ ਗਈ ਤਦ ਭੂਮਾਸੁਰ ਦੀ ਮਾਤਾ ਸੁਣ ਕੇ ਭਜੀ ਆਈ।

ਭੂਮਿ ਕੈ ਊਪਰ ਝੂਮਿ ਗਿਰੀ ਸੁਧਿ ਬਸਤ੍ਰਨ ਕੀ ਚਿਤ ਤੇ ਬਿਸਰਾਈ

When Bhumasura passed through such a phase, then his mother came and paying no attention to her clothes etc., she became unconscious and fell upon the earth

ਭੂਮਾਸੁਰ ਉਤੇ ਘੁੰਮੇਰੀ ਖਾ ਕੇ ਡਿਗ ਪਈ ਅਤੇ ਬਸਤ੍ਰਾਂ ਦੀ ਹੋਸ਼ ਵੀ (ਉਸ ਦੇ) ਚਿਤ ਵਿਚੋਂ ਜਾਂਦੀ ਰਹੀ।

ਪਾਇ ਡਾਰਤ ਭੀ ਪਨੀਆ ਸੁ ਉਤਾਵਲ ਸੋ ਚਲਿ ਸ︀ਯਾਮ ਪੈ ਆਈ

ਪੈਰਾਂ ਵਿਚ ਜੁਤੀ ਵੀ ਨਾ ਪਾਈ ਅਤੇ ਕਾਹਲ ਨਾਲ ਸ੍ਰੀ ਕ੍ਰਿਸ਼ਨ ਕੋਲ ਚਲ ਕੇ ਆ ਗਈ।

ਦੇਖਤ ਸ︀ਯਾਮ ਕੋ ਰੀਝਿ ਰਹੀ ਦੁਖ ਭੂਲਿ ਗਯੋ ਸੁ ਤੋ ਕੀਨ ਬਡਾਈ ॥੨੧੩੯॥

She being greatly worried, came with bare feet to Krishna and seeing him, she forgot her affliction and became pleased.2139.

ਕ੍ਰਿਸ਼ਨ ਨੂੰ ਵੇਖ ਕੇ ਰੀਝ ਗਈ, (ਸਾਰੇ) ਦੁਖ ਭੁਲ ਗਏ ਅਤੇ ਉਸ ਦੀ ਵਡਿਆਈ ਕੀਤੀ ॥੨੧੩੯॥