ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਪ੍ਰਭ ਜੀਉ ਪੇਖਉ ਦਰਸੁ ਤੁਮਾਰਾ ॥
Dear God, I long to behold the Blessed Vision of Your Darshan.
ਹੇ ਪ੍ਰਭੂ ਜੀ! (ਮੇਹਰ ਕਰ) ਮੈਂ (ਸਦਾ) ਤੇਰਾ ਦਰਸਨ ਕਰਦਾ ਰਹਾਂ। ਪ੍ਰਭ = ਹੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਰਹਾਂ।
ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥੧॥ ਰਹਾਉ ॥
I cherish this beautiful meditation day and night; You are dearer to me than my soul, dearer than life itself. ||1||Pause||
ਦਿਨ ਰਾਤ ਮੈਂ ਤੇਰੇ ਸੋਹਣੇ ਸਰੂਪ ਦਾ ਧਿਆਨ ਧਰਦਾ ਰਹਾਂ ਤੇ ਤੇਰਾ ਦਰਸਨ ਮੈਨੂੰ ਆਪਣੀ ਜਿੰਦ ਨਾਲੋਂ ਪ੍ਰਾਣਾਂ ਨਾਲੋਂ ਪਿਆਰਾ ਲੱਗੇ ॥੧॥ ਰਹਾਉ ॥ ਧਾਰੁ = ਧਾਰਉਂ, ਮੈਂ ਧਰਾਂ। ਰੈਨੀ = ਰਾਤ। ਜੀਅ ਤੇ = ਜਿੰਦ ਨਾਲੋਂ ॥੧॥ ਰਹਾਉ ॥
ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥
I have studied and contemplated the essence of the Shaastras, the Vedas and the Puraanas.
ਹੇ ਦੀਨਾਂ ਦੇ ਨਾਥ! ਹੇ ਮੇਰੀ ਜਿੰਦ ਦੇ ਮਾਲਕ! ਹੇ ਸਰਬ-ਵਿਆਪਕ! ਮੈਂ ਸ਼ਾਸਤ੍ਰ ਵੇਦ ਪੁਰਾਣ ਵੇਖ ਚੁਕਾ ਹਾਂ, ਮੈਂ ਸਿਮ੍ਰਿਤੀਆਂ ਦਾ ਤੱਤ ਭੀ ਵਿਚਾਰ ਚੁਕਾ ਹਾਂ। ਅਵਿਲੋਕੇ = ਮੈਂ ਵੇਖ ਲਏ ਹਨ।
ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ ॥੧॥
Protector of the meek, Lord of the breath of life, O Perfect One, carry us across the terrifying world-ocean. ||1||
ਹੇ ਦੀਨਾਂ ਦੇ ਨਾਥ! ਹੇ ਜਿੰਦ ਦੇ ਪੂਰੇ ਮਾਲਕ! ਸਿਰਫ਼ ਤੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਤਾਕਤ ਰੱਖਦਾ ਹੈਂ ॥੧॥ ਦੀਨਾ-ਨਾਥ = ਹੇ ਦੀਨਾਂ ਦੇ ਨਾਥ! ਪ੍ਰਾਨਪਤਿ = ਹੇ ਜਿੰਦ ਦੇ ਮਾਲਕ! ਭਵਜਲ = ਸੰਸਾਰ-ਸਮੁੰਦਰ। ਉਧਰਨਹਾਰਾ = ਬਚਾਣ ਦੀ ਸਮਰਥਾ ਵਾਲਾ ॥੧॥
ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥
Since the very beginning, and throughout the ages, the humble devotees have been Your servants; in the midst of the world of corruption, You are their Support.
ਹੇ ਪ੍ਰਭੂ ਜੀ! ਤੇਰੇ ਭਗਤ ਜਨ ਤੇਰੇ ਸੇਵਕ ਆਦਿ ਤੋਂ ਜੁਗਾਂ ਦੇ ਆਦਿ ਤੋਂ ਵਿਸ਼ੇ-ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ ਰਹੇ ਹਨ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਤਾਕੀ = ਤੱਕੀ ਹੈ। ਬਿਖੈ = ਵਿਸ਼ਿਆਂ ਵਿਚ। ਅਧਾਰਾ = ਓਟ।
ਤਿਨ ਜਨ ਕੀ ਧੂਰਿ ਬਾਛੈ ਨਿਤ ਨਾਨਕੁ ਪਰਮੇਸਰੁ ਦੇਵਨਹਾਰਾ ॥੨॥੨੦॥
Nanak longs for the dust of the feet of such humble beings; the Transcendent Lord is the Giver of all. ||2||20||
ਨਾਨਕ ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਖ਼ਾਕ (ਤੈਥੋਂ) ਮੰਗਦਾ ਹੈ, ਤੂੰ ਪਰਮੇਸਰ (ਸਭ ਤੋਂ ਵੱਡਾ ਮਾਲਕ) ਹੀ ਇਹ ਦਾਤ ਦੇਣ ਦੀ ਸਮਰਥਾ ਰੱਖਣ ਵਾਲਾ ਹੈਂ ॥੨॥੨੦॥ ਬਾਛੈ = ਮੰਗਦਾ ਹੈ। ਦੇਵਨਹਾਰਾ = ਦੇਣ-ਯੋਗਾ ॥੨॥੨੦॥