ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
That mortal, who forsakes egotism, and realizes the Creator Lord
ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ (ਆਪਣੇ ਅੰਦਰੋਂ) ਹਉਮੈ ਤਿਆਗ ਦਿੱਤੀ, ਜਿਹਿ ਪ੍ਰਾਨੀ = ਜਿਸ ਪ੍ਰਾਣੀ ਨੇ। ਪਛਾਨਿ = ਪਛਾਣ ਕੇ, ਜਾਣ-ਪਛਾਣ ਪਾ ਕੇ, ਸਾਂਝ ਪਾ ਕੇ।
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥
- says Nanak, that person is liberated; O mind, know this as true. ||19||
ਨਾਨਕ ਆਖਦਾ ਹੈ- ਹੇ ਮਨ! ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ (ਹੀ) ਮੁਕਤ ਹੈ ॥੧੯॥ ਵਹੁ ਨਰੁ = ਉਹ ਮਨੁੱਖ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਮਨ = ਹੇ ਮਨ! ॥੧੯॥