ਦੋਹਰਾ ॥
ਦੋਹਰਾ:
ਜੈਨ ਲਾਵਦੀ ਸਾਹ ਕੌ ਤਬ ਹੀ ਦਯੋ ਭਜਾਇ ॥
ਅਲਾਉਦੀਨ ਬਾਦਸ਼ਾਹ ਨੂੰ ਤਦ ਭਜਾ ਦਿੱਤਾ ਗਿਆ
ਰਤਨ ਸੈਨ ਰਾਨਾ ਗਏ ਗੜ ਇਹ ਚਰਿਤ ਦਿਖਾਇ ॥੨੮॥
ਅਤੇ ਇਹ ਚਰਿਤ੍ਰ ਵਿਖਾ ਕੇ ਰਾਣਾ ਰਤਨ ਸੈਨ ਕਿਲ੍ਹੇ ਵਿਚ ਪਹੁੰਚ ਗਿਆ ॥੨੮॥
ਗੋਰਾ ਬਾਦਿਲ ਕੌ ਦਿਯੋ ਅਤਿ ਧਨ ਛੋਰਿ ਭੰਡਾਰ ॥
ਖ਼ਜ਼ਾਨਾ ਖੋਲ੍ਹ ਕੇ ਗੋਰਾ ਅਤੇ ਬਾਦਲ ਨੂੰ ਬਹੁਤ ਧਨ ਦਿੱਤਾ ਗਿਆ।
ਤਾ ਦਿਨ ਤੈ ਪਦੁਮਿਨਿ ਭਏ ਬਾਢੀ ਪ੍ਰੀਤਿ ਅਪਾਰ ॥੨੯॥
ਉਸ ਦਿਨ ਤੋਂ ਪਦਮਨੀ ਨਾਲ (ਰਾਣੇ ਦੀ) ਪ੍ਰੀਤ ਬਹੁਤ ਵਧ ਗਈ ॥੨੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੯॥੩੭੨੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੯ ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੯॥੩੭੨੭॥ ਚਲਦਾ॥