ਗੂਜਰੀ ਮਹਲਾ ੫ ॥

Goojaree, Fifth Mehl:

ਗੂਜਰੀ ਪੰਜਵੀਂ ਪਾਤਿਸ਼ਾਹੀ।

ਜਨ ਕੀ ਪੈਜ ਸਵਾਰੀ ਆਪ ॥

The Lord Himself has protected the honor of His humble servant.

ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ। ਪੈਜ = ਇੱਜ਼ਤ। ਸਵਾਰੀ = ਕਾਇਮ ਰੱਖੀ, ਵਧਾਈ।

ਹਰਿ ਹਰਿ ਨਾਮੁ ਦੀਓ ਗੁਰਿ ਅਵਖਧੁ ਉਤਰਿ ਗਇਓ ਸਭੁ ਤਾਪ ॥੧॥ ਰਹਾਉ ॥

The Guru has given the medicine of the Lord's Name, Har, Har, and all afflictions are gone. ||1||Pause||

(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥ ਗੁਰਿ = ਗੁਰੂ ਨੇ। ਅਵਖਧੁ = ਦਵਾਈ। ਸਭੁ = ਸਾਰਾ ॥੧॥ ਰਹਾਉ ॥

ਹਰਿਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥

The Transcendent Lord, in His Mercy, has preserved Har Gobind.

(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ। ਪਰਮੇਸਰਿ = ਪਰਮੇਸਰ ਨੇ। ਧਾਰਿ = ਧਾਰ ਕੇ।

ਮਿਟੀ ਬਿਆਧਿ ਸਰਬ ਸੁਖ ਹੋਏ ਹਰਿ ਗੁਣ ਸਦਾ ਬੀਚਾਰਿ ॥੧॥

The disease is over, and there is joy all around; we ever contemplate the Glories of God. ||1||

ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥ ਬਿਆਧਿ = ਰੋਗ, ਬੀਮਾਰੀ। ਬੀਚਾਰਿ = ਵਿਚਾਰੇ, ਸੋਚ = ਮੰਡਲ ਵਿਚ ਟਿਕਾਏ ॥੧॥

ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥

My Creator Lord has made me His own; such is the glorious greatness of the Perfect Guru.

ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ। ਅੰਗੀਕਾਰੁ ਕੀਓ = ਆਪਣੇ ਨਾਲ ਮਿਲਾਇਆ, ਆਪਣੇ ਚਰਨਾਂ ਵਿਚ ਜੋੜਿਆ। ਕਰਤੈ = ਕਰਤਾਰ ਨੇ।

ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥

Guru Nanak laid the immovable foundation, which grows higher and higher each day. ||2||15||24||

ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥ ਅਬਿਚਲ = ਕਦੇ ਨਾਹ ਹਿੱਲਣ ਵਾਲੀ। ਨੀਵ = ਨੀਂਹ। ਗੁਰ ਧਰੀ ਨੀਵ = ਗੁਰੂ ਦੀ ਰੱਖੀ ਹੋਈ ਨੀਂਹ। ਚੜੈ ਸਵਾਈ = ਵਧਦੀ ਹੈ ॥੨॥੧੫॥੨੪॥