ਪ੍ਰਭਾਤੀ ਮਹਲਾ

Prabhaatee, Fifth Mehl:

ਪਰਭਾਤੀ ਪੰਜਵੀਂ ਪਾਤਿਸ਼ਾਹੀ।

ਮਨ ਮਹਿ ਕ੍ਰੋਧੁ ਮਹਾ ਅਹੰਕਾਰਾ

Within the mind dwell anger and massive ego.

ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ, ਮਹਿ = ਵਿਚ।

ਪੂਜਾ ਕਰਹਿ ਬਹੁਤੁ ਬਿਸਥਾਰਾ

Worship services are performed with great pomp and ceremony.

ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ, ਕਰਹਿ = ਕਰਦੇ ਹਨ। ਬਿਸਥਾਰਾ = ਖਿਲਾਰਾ (ਕਈ ਰਸਮਾਂ ਦਾ)।

ਕਰਿ ਇਸਨਾਨੁ ਤਨਿ ਚਕ੍ਰ ਬਣਾਏ

Ritual cleansing baths are taken, and sacred marks are applied to the body.

ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ, ਕਰਿ = ਕਰ ਕੇ। ਤਨਿ = ਸਰੀਰ ਉੱਤੇ। ਚਕ੍ਰ = (ਧਾਰਮਿਕ ਚਿੰਨ੍ਹਾਂ ਦੇ) ਨਿਸ਼ਾਨ।

ਅੰਤਰ ਕੀ ਮਲੁ ਕਬ ਹੀ ਜਾਏ ॥੧॥

But still, the filth and pollution within never depart. ||1||

(ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ ॥੧॥ ਅੰਤਰ ਕੀ = (ਮਨ ਦੇ) ਅੰਦਰ ਦੀ। ਕਬ ਹੀ = ਕਦੇ ਭੀ ॥੧॥

ਇਤੁ ਸੰਜਮਿ ਪ੍ਰਭੁ ਕਿਨ ਹੀ ਪਾਇਆ

No one has ever found God in this way.

ਇਸ ਤਰੀਕੇ ਦੁਆਰਾ ਕਿਸੇ (ਮਨੁੱਖ) ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ, ਇਤੁ = ਇਸ ਦੀ ਰਾਹੀਂ। ਸੰਜਮਿ = ਸੰਜਮ ਦੀ ਰਾਹੀਂ। ਇਤੁ ਸੰਜਮਿ = ਇਸ ਤਰੀਕੇ ਨਾਲ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ)।

ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ

The sacred mudras - ritualistic hand gestures - are made, but the mind remains enticed by Maya. ||1||Pause||

(ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ) ॥੧॥ ਰਹਾਉ ॥ ਭਗਉਤੀ ਮੁਦ੍ਰਾ = ਵਿਸ਼ਨੂ-ਭਗਤੀ ਦੇ ਚਿਹਨ ॥੧॥ ਰਹਾਉ ॥

ਪਾਪ ਕਰਹਿ ਪੰਚਾਂ ਕੇ ਬਸਿ ਰੇ

They commit sins, under the influence of the five thieves.

ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ। ਕਰਹਿ = ਕਰਦੇ ਹਨ (ਬਹੁ-ਵਚਨ)। ਬਾਸਿ = ਵੱਸ ਵਿਚ। ਰੇ = ਹੇ ਭਾਈ!

ਤੀਰਥਿ ਨਾਇ ਕਹਹਿ ਸਭਿ ਉਤਰੇ

They bathe at sacred shrines, and claim that everything has been washed off.

(ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, ਨਾਇ = ਨ੍ਹਾ ਕੇ। ਤੀਰਥਿ = (ਕਿਸੇ) ਤੀਰਥ ਉੱਤੇ। ਕਹਹਿ = ਆਖਦੇ ਹਨ। ਸਭਿ = ਸਾਰੇ (ਪਾਪ)।

ਬਹੁਰਿ ਕਮਾਵਹਿ ਹੋਇ ਨਿਸੰਕ

Then they commit them again, without fear of the consequences.

(ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ। ਬਾਹੁਰਿ = ਮੁੜ, ਫਿਰ। ਨਿਸੰਕ = ਝਾਕਾ ਲਾਹ ਕੇ।

ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

The sinners are bound and gagged, and taken to the City of Death. ||2||

(ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ॥੨॥ ਜਮਪੁਰਿ = ਜਮਰਾਜ ਦੀ ਨਗਰੀ ਵਿਚ। ਬਾਂਧਿ = ਬੰਨ੍ਹ ਕੇ। ਖਰੇ = ਖੜੇ ਜਾਂਦੇ ਹਨ। ਕਾਲੰਕ = ਪਾਪਾਂ ਦੇ ਕਾਰਨ ॥੨॥

ਘੂਘਰ ਬਾਧਿ ਬਜਾਵਹਿ ਤਾਲਾ

The ankle-bells shake and the cymbals vibrate,

(ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ), ਘੂਘਰ = ਘੁੰਘਰੂ। ਬਜਾਵਹਿ = ਵਜਾਂਦੇ ਹਨ।

ਅੰਤਰਿ ਕਪਟੁ ਫਿਰਹਿ ਬੇਤਾਲਾ

but those who have deception within wander lost like demons.

ਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ। ਅੰਤਰਿ = (ਮਨ ਦੇ) ਅੰਦਰ (ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਬੇਤਾਲਾ = (ਸਹੀ ਆਤਮਕ ਜੀਵਨ ਦੇ) ਤਾਲ ਤੋਂ ਖੁੰਝੇ ਹੋਏ।

ਵਰਮੀ ਮਾਰੀ ਸਾਪੁ ਮੂਆ

By destroying its hole, the snake is not killed.

ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ। ਵਰਮੀ = ਸੱਪ ਦੀ ਖੁੱਡ। ਮਾਰੀ = ਬੰਦ ਕਰ ਦਿੱਤੀ।

ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥

God, who created you, knows everything. ||3||

ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ॥੩॥ ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਕੀਆ = ਪੈਦਾ ਕੀਤਾ ॥੩॥

ਪੂੰਅਰ ਤਾਪ ਗੇਰੀ ਕੇ ਬਸਤ੍ਰਾ

You worship fire and wear saffron colored robes.

ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ, ਪੂੰਅਰ = ਧੂਣੀਆਂ। ਤਾਪ = ਤਪਾਇਆਂ।

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ

Stung by your misfortune, you abandon your home.

(ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ, ਅਪਦਾ = ਬਿਪਤਾ। ਤੇ = ਤੋਂ।

ਦੇਸੁ ਛੋਡਿ ਪਰਦੇਸਹਿ ਧਾਇਆ

Leaving your own country, you wander in foreign lands.

ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ, ਛੋਡਿ = ਛੱਡ ਕੇ। ਧਾਇਆ = ਦੌੜਦਾ ਫਿਰਦਾ।

ਪੰਚ ਚੰਡਾਲ ਨਾਲੇ ਲੈ ਆਇਆ ॥੪॥

But you bring the five rejects with you. ||4||

(ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ ॥੪॥ ਪੰਚ ਚੰਡਾਲ = (ਕਾਮਾਦਿਕ) ਪੰਜੇ ਚੰਦਰੇ ਵਿਕਾਰ। ਨਾਲੇ = ਨਾਲ ਹੀ ॥੪॥

ਕਾਨ ਫਰਾਇ ਹਿਰਾਏ ਟੂਕਾ

You have split your ears, and now you steal crumbs.

(ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ, ਫਰਾਇ = ਪੜਵਾ ਕੇ। ਹਿਰਾਏ = (ਹੇਰੇ) ਤੱਕਦਾ ਫਿਰਦਾ ਹੈ। ਟੂਕਾ = ਟੁੱਕਰ।

ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ

You beg from door to door, but you fail to be satisfied.

ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ। ਘਰਿ ਘਰਿ = ਹਰੇਕ ਘਰ ਵਿਚ। ਤੇ = ਤੋਂ। ਚੂਕਾ = ਰਹਿ ਜਾਂਦਾ ਹੈ।

ਬਨਿਤਾ ਛੋਡਿ ਬਦ ਨਦਰਿ ਪਰ ਨਾਰੀ

You have abandoned your own wife, but now you sneak glances at other women.

(ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ। ਬਨਿਤਾ = ਇਸਤ੍ਰੀ। ਛੋਡਿ = ਛੱਡ ਕੇ। ਬਦ = ਮੰਦੀ, ਭੈੜੀ। ਨਦਰਿ = ਨਿਗਾਹ।

ਵੇਸਿ ਪਾਈਐ ਮਹਾ ਦੁਖਿਆਰੀ ॥੫॥

God is not found by wearing religious robes; you are utterly miserable! ||5||

(ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ ॥੫॥ ਵੇਸਿ = ਵੇਸ ਨਾਲ, ਧਾਰਮਿਕ ਪਹਿਰਾਵੇ ਨਾਲ ॥੫॥

ਬੋਲੈ ਨਾਹੀ ਹੋਇ ਬੈਠਾ ਮੋਨੀ

He does not speak; he is on silence.

(ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ, ਮੋਨੀ = ਮੋਨਧਾਰੀ।

ਅੰਤਰਿ ਕਲਪ ਭਵਾਈਐ ਜੋਨੀ

But he is filled with desire; he is made to wander in reincarnation.

(ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ। ਅੰਤਰਿ = ਅੰਦਰ, ਮਨ ਵਿਚ। ਕਲਪ = ਕਲਪਣਾ, ਕਾਮਨਾ।

ਅੰਨ ਤੇ ਰਹਤਾ ਦੁਖੁ ਦੇਹੀ ਸਹਤਾ

Abstaining from food, his body suffers in pain.

(ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ। ਤੇ = ਤੋਂ। ਦੇਹੀ = ਸਰੀਰ।

ਹੁਕਮੁ ਬੂਝੈ ਵਿਆਪਿਆ ਮਮਤਾ ॥੬॥

He does not realize the Hukam of the Lord's Command; he is afflicted by possessiveness. ||6||

(ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ ॥੬॥ ਵਿਆਪਿਆ = ਫਸਿਆ ਹੋਇਆ। ਮਮਤਾ = ਅਪਣੱਤ ॥੬॥

ਬਿਨੁ ਸਤਿਗੁਰ ਕਿਨੈ ਪਾਈ ਪਰਮ ਗਤੇ

Without the True Guru, no one has attained the supreme status.

ਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ, ਕਿਨੈ = ਕਿਸੇ ਨੇ ਭੀ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।

ਪੂਛਹੁ ਸਗਲ ਬੇਦ ਸਿੰਮ੍ਰਿਤੇ

Go ahead and ask all the Vedas and the Simritees.

ਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ।

ਮਨਮੁਖ ਕਰਮ ਕਰੈ ਅਜਾਈ

The self-willed manmukhs do useless deeds.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ), ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਜਾਈ = ਵਿਅਰਥ।

ਜਿਉ ਬਾਲੂ ਘਰ ਠਉਰ ਠਾਈ ॥੭॥

They are like a house of sand, which cannot stand. ||7||

ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੭॥ ਬਾਲੂ = ਰੇਤ। ਠਉਰ ਠਾਈ = ਥਾਂ-ਥਿੱਤਾ ॥੭॥

ਜਿਸ ਨੋ ਭਏ ਗੋੁਬਿੰਦ ਦਇਆਲਾ

One unto whom the Lord of the Universe becomes Merciful,

ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ, ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਗਬਿੰਦ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ)।

ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ

sews the Word of the Guru's Shabad into his robes.

ਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ। ਤਿਨਿ = ਉਸ ਨੇ। ਪਾਲਾ = ਪੱਲੇ।

ਕੋਟਿ ਮਧੇ ਕੋਈ ਸੰਤੁ ਦਿਖਾਇਆ

Out of millions, it is rare that such a Saint is seen.

(ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ। ਕੋਟਿ ਮਧੇ = ਕ੍ਰੋੜਾਂ ਵਿਚ।

ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥

O Nanak, with him, we are carried across. ||8||

ਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥ ਤਿਨ ਕੈ ਸੰਗਿ = ਉਹਨਾਂ ਦੀ ਸੰਗਤ ਵਿਚ ॥੮॥

ਜੇ ਹੋਵੈ ਭਾਗੁ ਤਾ ਦਰਸਨੁ ਪਾਈਐ

If one has such good destiny, then the Blessed Vision of His Darshan is obtained.

ਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ। ਭਾਗੁ = ਕਿਸਮਤ।

ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

He saves himself, and carries across all his family as well. ||1||SECOND PAUSE||2||

(ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥ ਤਰੈ = ਪਾਰ ਲੰਘ ਜਾਂਦਾ ਹੈ। ਸਭੁ = ਸਾਰਾ। ਕੁਟੰਬੁ = ਪਰਵਾਰ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥