ਬਸੰਤੁ ਮਹਲਾ ੫ ॥
Basant, Fifth Mehl:
ਬਸੰਤ ਪੰਜਵੀਂ ਪਾਤਿਸ਼ਾਹੀ।
ਪ੍ਰਭ ਪ੍ਰੀਤਮ ਮੇਰੈ ਸੰਗਿ ਰਾਇ ॥
My Beloved God, my King is with me.
ਪ੍ਰੀਤਮ ਪ੍ਰਭੂ, ਪ੍ਰਭੂ ਪਾਤਿਸ਼ਾਹ (ਜੋ ਉਂਞ ਤਾਂ ਹਰ ਵੇਲੇ) ਮੇਰੇ ਨਾਲ ਵੱਸਦਾ ਹੈ (ਪਰ ਮੈਨੂੰ ਦਿੱਸਦਾ ਨਹੀਂ)। ਮੇਰੈ ਸੰਗਿ = ਮੇਰੇ ਨਾਲ। ਰਾਇ = ਰਾਜਾ, ਪਾਤਿਸ਼ਾਹ।
ਜਿਸਹਿ ਦੇਖਿ ਹਉ ਜੀਵਾ ਮਾਇ ॥
Gazing upon Him, I live, O my mother.
ਹੇ ਮਾਂ! ਜਿਸ ਨੂੰ ਵੇਖ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਦੇਖਿ = ਵੇਖ ਕੇ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਾਇ = ਹੇ ਮਾਂ!
ਜਾ ਕੈ ਸਿਮਰਨਿ ਦੁਖੁ ਨ ਹੋਇ ॥
Remembering Him in meditation, there is no pain or suffering.
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਦੁੱਖ ਪੋਹ ਨਹੀਂ ਸਕਦਾ, ਸਿਮਰਨਿ = ਸਿਮਰਨ ਦੀ ਰਾਹੀਂ। ਜਾ ਕੈ ਸਿਮਰਨਿ = ਜਿਸ ਦੇ ਸਿਮਰਨ ਦੀ ਰਾਹੀਂ।
ਕਰਿ ਦਇਆ ਮਿਲਾਵਹੁ ਤਿਸਹਿ ਮੋਹਿ ॥੧॥
Please, take pity on me, and lead me on to meet Him. ||1||
ਮਿਹਰ ਕਰ ਕੇ ਮੈਨੂੰ ਉਸ ਪ੍ਰਭੂ ਨਾਲ ਮਿਲਾ ਦੇ ॥੧॥ ਮੋਹਿ = ਮੈਨੂੰ। ਕਰਿ = ਕਰ ਕੇ। ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਉਡ ਗਿਆ ਹੈ} ॥੧॥
ਮੇਰੇ ਪ੍ਰੀਤਮ ਪ੍ਰਾਨ ਅਧਾਰ ਮਨ ॥
My Beloved is the Support of my breath of life and mind.
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਤੇ ਮਨ ਦੇ ਆਸਰੇ ਪ੍ਰਭੂ! ਪ੍ਰੀਤਮ = ਹੇ ਪ੍ਰੀਤਮ! ਪ੍ਰਾਨ ਅਧਾਰ ਮਨ = ਹੇ ਮੇਰੇ ਪ੍ਰਾਣਾਂ ਅਤੇ ਮਨ ਦੇ ਆਸਰੇ!
ਜੀਉ ਪ੍ਰਾਨ ਸਭੁ ਤੇਰੋ ਧਨ ॥੧॥ ਰਹਾਉ ॥
This soul, breath of life, and wealth are all Yours, O Lord. ||1||Pause||
ਮੇਰੀ ਇਹ ਜਿੰਦ ਮੇਰੇ ਇਹ ਪ੍ਰਾਣ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥ ਰਹਾਉ ॥ ਜੀਉ = ਜਿੰਦ ॥੧॥ ਰਹਾਉ ॥
ਜਾ ਕਉ ਖੋਜਹਿ ਸੁਰਿ ਨਰ ਦੇਵ ॥
He is sought by the angels, mortals and divine beings.
ਹੇ ਮਾਂ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ, ਜਾ ਕਉ = ਜਿਸ (ਪਰਮਾਤਮਾ) ਨੂੰ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ। ਦੇਵ = ਦੇਵਤੇ।
ਮੁਨਿ ਜਨ ਸੇਖ ਨ ਲਹਹਿ ਭੇਵ ॥
The silent sages, the humble, and the religious teachers do not understand His mystery.
ਜਿਸ ਦਾ ਭੇਤ ਮੁਨੀ ਲੋਕ ਅਤੇ ਸ਼ੇਸ਼-ਨਾਗ ਭੀ ਨਹੀਂ ਪਾ ਸਕਦੇ, ਸੇਖ = ਸ਼ੇਸ਼ ਨਾਗ। ਨ ਲਹਹਿ = ਨਹੀਂ ਲੱਭ ਸਕਦੇ {ਬਹੁ-ਵਚਨ}। ਭੇਵ = ਭੇਤ।
ਜਾ ਕੀ ਗਤਿ ਮਿਤਿ ਕਹੀ ਨ ਜਾਇ ॥
His state and extent cannot be described.
ਜਿਸ ਦੀ ਉੱਚੀ ਆਤਮਕ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਕੀਤੇ ਜਾ ਸਕਦੇ, ਗਤਿ = ਹਾਲਤ। ਮਿਤਿ = ਮਾਪ। ਜਾ ਕੀ ਗਤਿ ਮਿਤਿ = ਜਿਸ ਦੀ ਆਤਮਕ ਉੱਚਤਾ ਅਤੇ ਜਿਸ ਦਾ ਵਡੱਪਣ।
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥੨॥
In each and every home of each and every heart, He is permeating and pervading. ||2||
ਹੇ ਮਾਂ! ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ ॥੨॥ ਘਟਿ ਘਟਿ = ਹਰੇਕ ਸਰੀਰ ਵਿਚ ॥੨॥
ਜਾ ਕੇ ਭਗਤ ਆਨੰਦ ਮੈ ॥
His devotees are totally in bliss.
ਹੇ ਮਾਂ! ਜਿਸ ਪਰਮਾਤਮਾ ਦੇ ਭਗਤ ਸਦਾ ਆਨੰਦ-ਭਰਪੂਰ ਰਹਿੰਦੇ ਹਨ, ਆਨੰਦ ਮੈ = ਆਨੰਦ ਮਯ, ਆਨੰਦ-ਸਰੂਪ, ਆਨੰਦ-ਭਰਪੂਰ।
ਜਾ ਕੇ ਭਗਤ ਕਉ ਨਾਹੀ ਖੈ ॥
His devotees cannot be destroyed.
ਜਿਸ ਪਰਮਾਤਮਾ ਦੇ ਭਗਤਾਂ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ, ਖੈ = ਨਾਸ, ਆਤਮਕ ਮੌਤ।
ਜਾ ਕੇ ਭਗਤ ਕਉ ਨਾਹੀ ਭੈ ॥
His devotees are not afraid.
ਜਿਸ ਪਰਮਾਤਮਾ ਦੇ ਭਗਤਾਂ ਨੂੰ (ਦੁਨੀਆ ਦੇ ਕੋਈ) ਡਰ ਪੋਹ ਨਹੀਂ ਸਕਦੇ, ਭੈ = ਦੁਨੀਆ ਦੇ ਡਰ।
ਜਾ ਕੇ ਭਗਤ ਕਉ ਸਦਾ ਜੈ ॥੩॥
His devotees are victorious forever. ||3||
ਜਿਸ ਪਰਮਾਤਮਾ ਦੇ ਭਗਤਾਂ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਦਾ ਜਿੱਤ ਹੁੰਦੀ ਹੈ (ਉਹ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ) ॥੩॥ ਜੈ = ਜਿੱਤ, ਵਿਕਾਰਾਂ ਦੇ ਟਾਕਰੇ ਤੇ ਜਿੱਤ ॥੩॥
ਕਉਨ ਉਪਮਾ ਤੇਰੀ ਕਹੀ ਜਾਇ ॥
What Praises of Yours can I utter?
ਹੇ ਪ੍ਰਭੂ! ਤੇਰੀ ਕੋਈ ਉਪਮਾ ਦੱਸੀ ਨਹੀਂ ਜਾ ਸਕਦੀ (ਤੇਰੇ ਵਰਗਾ ਕੋਈ ਦੱਸਿਆ ਨਹੀਂ ਜਾ ਸਕਦਾ)। ਉਪਮਾ = ਵਡਿਆਈ, ਸਿਫ਼ਤ।
ਸੁਖਦਾਤਾ ਪ੍ਰਭੁ ਰਹਿਓ ਸਮਾਇ ॥
God, the Giver of peace, is all-pervading, permeating everywhere.
ਤੂੰ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਮਾਲਕ ਹੈਂ, ਤੂੰ ਹਰ ਥਾਂ ਮੌਜੂਦ ਹੈਂ। ਰਹਿਓ ਸਮਾਇ = ਸਭ ਥਾਂ ਮੌਜੂਦ ਹੈ।
ਨਾਨਕੁ ਜਾਚੈ ਏਕੁ ਦਾਨੁ ॥
Nanak begs for this one gift.
ਹੇ ਪ੍ਰਭੂ! (ਤੇਰੇ ਪਾਸੋਂ) ਨਾਨਕ ਇਕ ਖ਼ੈਰ ਮੰਗਦਾ ਹੈ- ਜਾਚੈ = ਮੰਗਦਾ ਹੈ। ਦਾਨੁ = ਖ਼ੈਰ।
ਕਰਿ ਕਿਰਪਾ ਮੋਹਿ ਦੇਹੁ ਨਾਮੁ ॥੪॥੫॥
Be merciful, and bless me with Your Name. ||4||5||
ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੪॥੫॥ ਮੋਹਿ = ਮੈਨੂੰ ॥੪॥੫॥