ਅੜਿਲ ॥

ਅੜਿਲ:

ਅਤਿ ਸੁੰਦਰ ਮਠ ਊਚੀ ਧੁਜਾ ਬਿਰਾਜਹੀ ॥

ਉਹ ਬਹੁਤ ਸੁੰਦਰ ਮਠ ਸੀ ਅਤੇ (ਉਸ ਉਤੇ) ਉੱਚੀ ਧੁਜਾ ਸ਼ੁਭਾਇਮਾਨ ਸੀ।

ਨਿਰਖਿ ਦਿਪਤਤਾ ਤਾਹਿ ਸੁ ਦਾਮਨਿ ਲਾਜਹੀ ॥

ਉਸ ਦੀ ਕਾਂਤੀ ਨੂੰ ਵੇਖ ਕੇ ਬਿਜਲੀ ਵੀ ਸ਼ਰਮਾਉਂਦੀ ਸੀ।

ਦੇਸ ਦੇਸ ਕੇ ਏਸ ਤਹਾ ਚਲਿ ਆਵਹੀ ॥

ਦੇਸਾਂ ਦੇਸਾਂ ਦੇ ਰਾਜੇ ਉਥੇ ਚਲ ਕੇ ਆਉਂਦੇ ਸਨ।

ਹੋ ਜਾਨਿ ਸਿਵਾ ਕੋ ਭਵਨ ਸਦਾ ਸਿਰ ਨ︀ਯਾਵਹੀ ॥੫॥

ਉਸ ਨੂੰ ਸ਼ਿਵਾ (ਭਵਾਨੀ) ਦਾ ਮੰਦਿਰ ਜਾਣ ਕੇ ਸਿਰ ਝੁਕਾਉਂਦੇ ਸਨ ॥੫॥