ਰਾਮਕਲੀ ਮਹਲਾ

Raamkalee, Fourth Mehl:

ਰਾਮਕਲੀ ਚੌਥੀ ਪਾਤਿਸ਼ਾਹੀ।

ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ

O True Guru, please be kind, and unite me with the Lord. My Sovereign Lord is the Beloved of my breath of life.

ਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ। ਹਰਿ = ਹੇ ਹਰੀ! ਸਤਗੁਰ ਮੇਲਹੁ = ਗੁਰੂ ਮਿਲਾ। ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!

ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥

I am a slave; I fall at the Guru's feet. He has shown me the Path, the Way to my Lord God. ||1||

ਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ ॥੧॥ ਚੇਰੀ = ਦਾਸੀ। ਹੋਇ = ਬਣ ਕੇ। ਲਗਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀਂ ਲੱਗੀਏ, ਮੈਂ ਲੱਗਾਂ। ਜਿਨਿ = ਜਿਸ (ਗੁਰੂ) ਨੇ। ਮਾਰਗੁ = ਰਸਤਾ। ਪੰਥੁ = ਰਸਤਾ ॥੧॥

ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ

The Name of my Lord, Har, Har, is pleasing to my mind.

ਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ। ਰਾਮ = ਹੇ ਰਾਮ! ਮੈ ਮਨਿ ਭਾਇਆ = ਮੇਰੇ ਮਨ ਵਿਚ ਚੰਗਾ ਲੱਗਦਾ ਹੈ।

ਮੈ ਹਰਿ ਬਿਨੁ ਅਵਰੁ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ

I have no friend except the Lord; the Lord is my father, my mother, my companion. ||1||Pause||

ਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ ॥੧॥ ਰਹਾਉ ॥ ਬੇਲੀ = ਮਦਦਗਾਰ। ਸਖਾਇਆ = ਸਾਥੀ ॥੧॥ ਰਹਾਉ ॥

ਮੇਰੇ ਇਕੁ ਖਿਨੁ ਪ੍ਰਾਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ

My breath of life will not survive for an instant, without my Beloved; unless I see Him, I will die, O my mother!

ਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ। ਨ ਰਹਹਿ = ਨਹੀਂ ਰਹਿ ਸਕਦੇ {ਬਹੁ-ਵਚਨ}। ਪ੍ਰਾਨ = ਜਿੰਦ। ਮਰਹਿ = (ਮੇਰੇ ਪ੍ਰਾਨ) ਮਰ ਜਾਂਦੇ ਹਨ। ਮਾਇਆ = ਹੇ ਮਾਂ!

ਧਨੁ ਧਨੁ ਵਡਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥

Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||

ਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ ॥੨॥ ਮਿਲਿ = (ਗੁਰੂ ਨੂੰ) ਮਿਲ ਕੇ। ਹਰਿ ਦਰਸਨੁ = ਪ੍ਰਭੂ ਦਾ ਦਰਸ਼ਨ ॥੨॥

ਮੈ ਅਵਰੁ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ

I do not know or understand any other within my mind; I meditate and chant the Lord's Chant.

(ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)। ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ। ਮੈ = ਮੈਨੂੰ। ਅਵਰੁ = ਕੋਈ ਹੋਰ (ਬਚਨ)। ਮਨਿ = ਮਨ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ।

ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥

Those who lack the Naam, wander in shame; their noses are chopped off, bit by bit. ||3||

ਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ ॥੩॥ ਫਿਰਹਿ = ਫਿਰਦੇ ਹਨ। ਸੇ = ਉਸ {ਬਹੁ-ਵਚਨ}। ਨਕਟੇ = ਨਿ-ਲੱਜ, ਬੇ-ਸ਼ਰਮ। ਘਸਿ ਘਸਿ = ਮੁੜ ਮੁੜ ਘਸ ਕੇ, ਬਹੁਤ ਬੇ-ਇੱਜ਼ਤੀ ਕਰਾ ਕੇ ॥੩॥

ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ

O Life of the World, rejuvenate me! O my Lord and Master, enshrine Your Name deep within my heart.

ਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ। ਮੋ ਕਉ = ਮੈਨੂੰ। ਜੀਵਾਲਿ ਲੈ = ਆਤਮਕ ਜੀਵਨ ਬਖ਼ਸ਼। ਸੁਆਮੀ = ਹੇ ਸੁਆਮੀ! ਰਿਦ = ਹਿਰਦਾ।

ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥

O Nanak, perfect is the Guru, the Guru. Meeting the True Guru, I meditate on the Naam. ||4||5||

ਹੇ ਨਾਨਕ! (ਇਹ ਨਾਮ ਦੀ ਦਾਤ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੪॥੫॥ ਮਿਲਿ = ਮਿਲ ਕੇ ॥੪॥੫॥