ਸਲੋਕੁ ਮਃ ੧ ॥
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
Born because of the karma of their past mistakes, they make more mistakes, and fall into mistakes.
ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ। ਖਤਿਅਹੁ = ਖ਼ਤਾ ਤੋਂ, ਪਾਪ ਤੋਂ। ਖਤੇ = ਪਾਪ। ਕਰਨਿ = {ਨੋਟ: ਪਦ-ਛੇਦ 'ਕਰ ਨਿਤ' ਗਲਤ ਹੈ, ਲਫ਼ਜ਼ 'ਕਰਨਿ' ਕ੍ਰਿਆ ਹੈ 'ਵਰਤਮਾਨ', ਅੰਨ ਪੁਰਖ, ਬਹੁ-ਵਚਨ} ਕਰਦੇ ਹਨ।
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
By washing, their pollution is not removed, even though they may wash hundreds of times.
ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)। ਮੂਲਿ = ਉੱਕਾ ਹੀ।
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
O Nanak, if God forgives, they are forgiven; otherwise, they are kicked and beaten. ||1||
ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ ॥੧॥ ਪਾਹੀ = (ਸੰ: ਉਪਾਨਹ) ਜੁੱਤਿਆਂ ॥੧॥