ਡਖਣਾ

Dakhanaa:

ਦੋ ਤੁਕਾਂ।

ਸਾਈ ਨਾਮੁ ਅਮੋਲੁ ਕੀਮ ਕੋਈ ਜਾਣਦੋ

The Master's Name is Priceless; no one knows its value.

ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ। ਸਾਈ ਨਾਮੁ = ਸਾਈਂ ਨਾਮੁ, ਖਸਮ-ਪ੍ਰਭੂ ਦਾ ਨਾਮ। ਅਮੋਲ = ਮੁੱਲ ਤੋਂ ਪਰੇ, ਜਿਸ ਦਾ ਮੁੱਲ ਨਾਹ ਪੈ ਸਕੇ, ਜਿਸ ਦੇ ਬਰਾਬਰ ਦੀ ਕੀਮਤੀ ਹੋਰ ਕੋਈ ਚੀਜ਼ ਨਾਹ ਹੋਵੇ। ਕੀਮ = ਕੀਮਤ। ਜਾਣਦੋ = ਜਾਣਦਾ।

ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

Those who have good destiny recorded upon their foreheads, O Nanak, enjoy the Love of the Lord. ||1||

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੧॥ ਮਥਾਹਿ = ਮੱਥੇ ਉੱਤੇ। ਸੇ = ਉਹ ਬੰਦੇ। ਹਰਿ ਰੰਗੁ = ਪ੍ਰਭੂ ਦੇ ਮਿਲਾਪ ਦਾ ਆਨੰਦ ॥੧॥