ਆਸਾ ॥
Aasaa:
ਆਸਾ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
A fortress like that of Sri Lanka, with the ocean as a moat around it
ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ, ਸਾ = ਵਰਗਾ। ਸੀ = ਵਰਗੀ। ਕੋਟੁ = ਕਿਲ੍ਹਾ। ਖਾਈ = ਖ਼ਾਲੀ ਜੋ ਚੌੜੀ ਤੇ ਡੂੰਘੀ ਪੁੱਟ ਕੇ ਕਿਲ੍ਹਿਆਂ ਦੇ ਦੁਆਲੇ ਬਣਾਈ ਜਾਂਦੀ ਹੈ ਤੇ ਕਿਲ੍ਹੇ ਦੀ ਹਿਫ਼ਾਜ਼ਤ ਲਈ ਪਾਣੀ ਨਾਲ ਭਰੀ ਰੱਖੀਦੀ ਹੈ।
ਤਿਹ ਰਾਵਨ ਘਰ ਖਬਰਿ ਨ ਪਾਈ ॥੧॥
- there is no news about that house of Raavan. ||1||
ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ॥੧॥ ਘਰ ਖਬਰਿ = ਘਰ ਦੀ ਖ਼ਬਰ, ਘਰ ਦਾ ਨਾਮ-ਨਿਸ਼ਾਨ। ਨ ਪਾਈ = ਨਹੀਂ ਲੱਭਦਾ ॥੧॥
ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥
What shall I ask for? Nothing is permanent.
ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ; ਮਾਗਉ = ਮੈਂ ਮੰਗਾਂ।
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥
I see with my eyes that the world is passing away. ||1||Pause||
ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ॥੧॥ ਰਹਾਉ ॥ ਦੇਖਤ ਨੈਨ = ਅੱਖੀ ਵੇਖਦਿਆਂ, ਸਾਡੇ ਸਾਹਮਣੇ। ਜਾਈ = ਜਾ ਰਿਹਾ ਹੈ, ਨਾਸ ਹੋ ਰਿਹਾ ਹੈ ॥੧॥ ਰਹਾਉ ॥
ਇਕੁ ਲਖੁ ਪੂਤ ਸਵਾ ਲਖੁ ਨਾਤੀ ॥
Thousands of sons and thousands of grandsons
ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ), ਨਾਤੀ = ਪੋਤਰੇ।
ਤਿਹ ਰਾਵਨ ਘਰ ਦੀਆ ਨ ਬਾਤੀ ॥੨॥
- but in that house of Raavan, the lamps and wicks have gone out. ||2||
ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ॥੨॥ ਦੀਆ = ਦੀਵਾ। ਬਾਤੀ = ਵੱਟੀ ॥੨॥
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥
The moon and the sun cooked his food.
(ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ, ਜਾ ਕੇ = ਜਿਸ ਦੇ ਘਰ। ਤਪਤ ਰਸੋਈ = ਰਸੋਈ ਤਪਾਉਂਦੇ ਹਨ, ਰੋਟੀ ਤਿਆਰ ਕਰਦੇ ਹਨ।
ਬੈਸੰਤਰੁ ਜਾ ਕੇ ਕਪਰੇ ਧੋਈ ॥੩॥
The fire washed his clothes. ||3||
ਜਿਸ ਦੇ ਕੱਪੜੇ ਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ॥੩॥ ਬੈਸੰਤਰੁ = ਅੱਗ। ਧੋਈ = ਧੋਂਦਾ ਹੈ ॥੩॥
ਗੁਰਮਤਿ ਰਾਮੈ ਨਾਮਿ ਬਸਾਈ ॥
Under Guru's Instructions, one whose mind is filled with the Lord's Name,
(ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ, ਨਾਮਿ = ਨਾਮ ਵਿਚ।
ਅਸਥਿਰੁ ਰਹੈ ਨ ਕਤਹੂੰ ਜਾਈ ॥੪॥
becomes permanent, and does not go anywhere. ||4||
ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ॥੪॥ ਨ ਕਤਹੂੰ = ਕਿਤੇ ਹੋਰਥੈ ਨਹੀਂ ॥੪॥
ਕਹਤ ਕਬੀਰ ਸੁਨਹੁ ਰੇ ਲੋਈ ॥
Says Kabeer, listen, people:
ਕਬੀਰ ਆਖਦਾ ਹੈ-ਸੁਣੋ, ਹੇ ਜਗਤ ਦੇ ਲੋਕੋ! ਰੇ ਲੋਈ = ਹੇ ਲੋਕ! ਹੇ ਜਗਤ! {ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਵਾਸਤੇ ਲਫ਼ਜ਼ 'ਲੋਈ' ਭੀ ਪੁਲਿੰਗ ਹੀ ਹੈ। ਵੇਖੋ ਇਸੇ ਹੀ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੩੫}।
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥
without the Lord's Name, no one is liberated. ||5||8||21||
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ॥੫॥੮॥੨੧॥ ਮੁਕਤਿ = ਜਗਤ ਦੀ ਮਾਇਆ ਦੇ ਮੋਹ ਤੋਂ ਖ਼ਲਾਸੀ ॥੫॥੮॥੨੧॥