ਸਲੋਕ ਮਃ

Salok, First Mehl:

ਸਲੋਕ ਪਹਿਲੀ ਪਾਤਿਸ਼ਾਹੀ।

ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ

O Nanak, when it rains in the month of Saawan, four are delighted:

ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ, ਸਾਵਣਿ = ਸਾਵਣ (ਦੇ ਮਹੀਨੇ) ਵਿਚ। ਓਮਾਹਾ = ਚਾਉ।

ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥

the snake, the deer, the fish and the wealthy people who seek pleasure. ||1||

ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥ ਰਸੀਆ = ਰਸ ਦਾ ਆਸ਼ਕ। ਘਰਿ = ਘਰ ਵਿਚ ॥੧॥