ਸਲੋਕ ॥
Salok:
ਸਲੋਕ।
ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥
By all sorts of religious robes, knowledge, meditation and stubborn-mindedness, no one has ever met God.
ਅਨੇਕਾਂ ਧਾਰਮਿਕ ਭੇਖ ਕੀਤਿਆਂ, ਧਰਮ-ਚਰਚਾ ਕਰਨ ਨਾਲ, ਮਨ ਦੇ ਹਠ ਨਾਲ ਸਮਾਧੀਆਂ ਲਾਇਆਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਙਿਆਨ = ਗਿਆਨ, ਧਰਮ = ਚਰਚਾ। ਹਠਿ = ਹਠ ਨਾਲ, ਬਦੋ-ਬਦੀ ਜ਼ੋਰ ਲਾ ਕੇ।
ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥
Says Nanak, those upon whom God showers His Mercy, are devotees of spiritual wisdom. ||1||
ਨਾਨਕ ਆਖਦਾ ਹੈ- ਜਿਸ ਤੇ ਪ੍ਰਭੂ ਦੀ ਮਿਹਰ ਹੋਵੇ, ਉਹੀ ਭਗਤ ਬਣ ਸਕਦਾ ਹੈ, ਉਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਙਿਆਨੀ = ਗਿਆਨੀ, ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ॥੧॥