ਦੋਹਰਾ

Dohira

ਦੋਹਰਾ:

ਗਹਿਰੋ ਜਾ ਕੋ ਜਲ ਰਹੈ ਜਾ ਸਮ ਨਦੀ ਆਨ

Its water was very deep and there was no other rivulet like this.

ਉਸ ਦਾ ਪਾਣੀ ਬਹੁਤ ਡੂੰਘਾ ਸੀ; ਉਸ ਵਰਗੀ ਹੋਰ ਕੋਈ ਨਦੀ ਨਹੀਂ ਸੀ।

ਡਰਤ ਤੈਰਿ ਕੋਊ ਸਕੈ ਲਾਗਤ ਸਿੰਧੁ ਸਮਾਨ ॥੪॥

Dreaded, none dared to swim across, as it looked like a sea.(4)

(ਡੁਬਣ ਦੇ) ਡਰ ਕਰ ਕੇ ਉਸ ਨੂੰ ਕੋਈ ਤਰ ਨਹੀਂ ਸੀ ਸਕਦਾ। (ਉਹ) ਸਮੁੰਦਰ ਵਰਗੀ ਲਗਦੀ ਸੀ ॥੪॥

ਸਾਹੁ ਏਕ ਗੁਜਰਾਤ ਕੋ ਘੋਰਾ ਬੇਚਨ ਕਾਜ

There was one Shah of Gujarat who dealt in horses.

ਗੁਜਰਾਤ ਦਾ ਇਕ ਸ਼ਾਹ ਘੋੜਾ ਵੇਚਣ ਲਈ

ਚਲਿ ਆਯੋ ਤਿਹ ਠਾ ਜਹਾ ਚਿਤ੍ਰਨਾਥ ਮਹਾਰਾਜ ॥੫॥

He travelled over and came to the place of Chiter Nath.(5)

ਉਸ ਥਾਂ ਉਤੇ ਆਇਆ ਜਿਥੇ ਮਹਾਰਾਜ ਚਿਤ੍ਰਨਾਥ ਸੀ ॥੫॥

ਰੂਪ ਅਨੂਪਮ ਸਾਹੁ ਕੋ ਜੌਨ ਲਖੈ ਨਰ ਨਾਰਿ

Looking at the handsome Shah, the woman forgot her own glamour.

ਸ਼ਾਹ ਦਾ ਬਹੁਤ ਸੁੰਦਰ ਸਰੂਪ ਸੀ। (ਉਸ ਨੂੰ) ਜੋ ਨਰ ਨਾਰੀ ਵੇਖਦੇ,

ਧਨ ਆਪਨ ਕੀ ਕ︀ਯਾ ਚਲੀ ਤਨ ਮਨ ਡਾਰਹਿ ਵਾਰ ॥੬॥

(She felt) as if, not only her wealth, but also she lost the urge of her youthful desires.(6)

ਧਨ ਦੀ ਤਾਂ ਕੀ ਗੱਲ, ਉਹ ਤਨ ਮਨ ਵੀ ਵਾਰਨ ਲਗਦੇ ॥੬॥