ਸਲੋਕ ਮਃ ੧ ॥

Salok, First Mehl:

ਸਲੋਕ ਪਹਿਲੀ ਪਾਤਿਸ਼ਾਹੀ।

ਦੀਵਾ ਬਲੈ ਅੰਧੇਰਾ ਜਾਇ ॥

When the lamp is lit, the darkness is dispelled;

(ਜਿਵੇਂ ਜਦੋਂ) ਦੀਵਾ ਜਗਦਾ ਹੈ ਤਾਂ ਹਨੇਰਾ ਦੂਰ ਹੋ ਜਾਂਦਾ ਹੈ।

ਬੇਦ ਪਾਠ ਮਤਿ ਪਾਪਾ ਖਾਇ ॥

reading the Vedas, sinful intellect is destroyed.

(ਏਸੇ ਤਰ੍ਹਾਂ) ਵੇਦ (ਆਦਿਕ ਧਰਮ-ਪੁਸਤਕਾਂ ਦੀ) ਬਾਣੀ ਅਨੁਸਾਰ ਢਲੀ ਹੋਈ ਮਤਿ ਪਾਪਾਂ ਦਾ ਨਾਸ ਕਰ ਦੇਂਦੀ ਹੈ। ਬੇਦ ਪਾਠ ਮਤਿ = ਵੇਦਾਂ ਦੇ ਪਾਠ ਵਾਲੀ ਮਤਿ, ਵੇਦ ਆਦਿਕ ਧਰਮ ਪੁਸਤਕਾਂ ਦੀ ਬਾਣੀ ਅਨੁਸਾਰ ਢਲੀ ਹੋਈ ਮਤਿ। ਪਾਪਾ ਖਾਇ = ਪਾਪਾਂ ਨੂੰ ਖਾ ਜਾਂਦੀ ਹੈ। ਬੇਦ ਪਾਠ = ਵੇਦਾਂ ਦੇ (ਨਿਰੇ) ਪਾਠ {ਨੋਟ: "ਬੇਦ ਪਾਠ ਮਤਿ" ਅਤੇ "ਬੇਦ ਪਾਠ" ਦੇ ਫ਼ਰਕ ਵਲ ਧਿਆਨ ਦੇਣਾ ਜ਼ਰੂਰੀ ਹੈ}।

ਉਗਵੈ ਸੂਰੁ ਨ ਜਾਪੈ ਚੰਦੁ ॥

When the sun rises, the moon is not visible.

ਜਦੋਂ ਸੂਰਜ ਚੜ੍ਹ ਪੈਂਦਾ ਹੈ ਚੰਦ੍ਰਮਾ (ਚੜ੍ਹਿਆ ਹੋਇਆ) ਨਹੀਂ ਜਾਪਦਾ,

ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥

Wherever spiritual wisdom appears, ignorance is dispelled.

(ਤਿਵੇਂ) ਜਿਥੇ ਮਤਿ ਉੱਜਲੀ (ਗਿਆਨ ਦਾ ਪ੍ਰਕਾਸ਼) ਹੋ ਜਾਏ ਓਥੇ ਅਗਿਆਨਤਾ ਮਿਟ ਜਾਂਦੀ ਹੈ।

ਬੇਦ ਪਾਠ ਸੰਸਾਰ ਕੀ ਕਾਰ ॥

Reading the Vedas is the world's occupation;

ਵੇਦ ਆਦਿਕ ਧਰਮ-ਪੁਸਤਕਾਂ ਦੇ (ਨਿਰੇ) ਪਾਠ ਤਾਂ ਦੁਨੀਆਵੀ ਵਿਹਾਰ (ਸਮਝੋ), ਸੰਸਾਰ ਕੀ ਕਾਰ = ਦੁਨੀਆਵੀ ਵਿਹਾਰ। ਬੀਚਾਰ।

ਪੜੑਿ ਪੜੑਿ ਪੰਡਿਤ ਕਰਹਿ ਬੀਚਾਰ ॥

the Pandits read them, study them and contemplate them.

ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ। ਬੀਚਾਰ = ਅਰਥ-ਬੋਧ। (ਨੋਟ: "ਪੜ੍ਹਿ ਪੜ੍ਹਿ" ਅਤੇ "ਬੂਝੇ" ਵਿਚ ਉਹੀ ਫ਼ਰਕ ਹੈ ਜੋ "ਬੇਦ ਪਾਠ" ਅਤੇ "ਬੇਦ ਪਾਠ ਮਤਿ" ਵਿਚ ਹੈ)।

ਬਿਨੁ ਬੂਝੇ ਸਭ ਹੋਇ ਖੁਆਰ ॥

Without understanding, all are ruined.

ਜਦ ਤਕ ਮਤਿ ਨਹੀਂ ਬਦਲਦੀ (ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ) ਲੁਕਾਈ ਖ਼ੁਆਰ ਹੀ ਹੁੰਦੀ ਹੈ।

ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥

O Nanak, the Gurmukh is carried across. ||1||

ਹੇ ਨਾਨਕ! ਉਹ ਮਨੁੱਖ ਹੀ (ਪਾਪਾਂ ਦੇ ਹਨੇਰੇ ਤੋਂ) ਪਾਰ ਲੰਘਦਾ ਹੈ ਜਿਸ ਨੇ ਆਪਣੀ ਮਤਿ ਗੁਰੂ ਦੇ ਹਵਾਲੇ ਕਰ ਦਿੱਤੀ ਹੈ ॥੧॥