ਸਲੋਕੁ

Salok:

ਸਲੋਕ।

ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ

Kabeer, I have ground myself into henna paste.

ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ, ਆਪੁ = ਆਪਣੇ ਆਪ ਨੂੰ।

ਤੈ ਸਹ ਬਾਤ ਪੁਛੀਆ ਕਬਹੂ ਲਾਈ ਪਾਇ ॥੧॥

O my Husband Lord, You took no notice of me; You never applied me to Your feet. ||1||

(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥ ਸਹ = ਹੇ ਖਸਮ! ਪਾਇ = ਪੈਰ ਵਿਚ। ਤੈ = ਤੂੰ ॥੧॥