ਪਉੜੀ ॥
Pauree:
ਪਉੜੀ।
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥
Some are Jains, wasting their time in the wilderness; by their pre-ordained destiny, they are ruined.
ਕਈ ਬੰਦੇ (ਜੋ) ਜੈਨੀ (ਅਖਵਾਂਦੇ ਹਨ) ਪ੍ਰਭੂ ਨੇ ਔਝੜੇ ਪਾ ਕੇ ਮੁੱਢ ਤੋਂ ਹੀ ਕੁਰਾਹੇ ਪਾ ਦਿੱਤੇ ਹਨ; ਧੁਰਹੁ = ਮੁੱਢ ਤੋਂ ਹੀ। ਉਝੜ = ਉਜਾੜ ਵਾਲੇ ਰਾਹੇ, ਜੀਵਨ ਦੇ ਗ਼ਲਤ ਰਸਤੇ ਉਤੇ। ਖੁਆਇਆ = ਸਹੀ ਰਾਹ ਤੋਂ ਖੁੰਝਾਏ ਹੋਏ ਹਨ।
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥
The Naam, the Name of the Lord, is not on their lips; they do not bathe at sacred shrines of pilgrimage.
ਉਹਨਾਂ ਦੇ ਮੂੰਹ ਵਿਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ, ਨਾਹ ਹੀ ਉਹ (ਪ੍ਰਭੂ) ਤੀਰਥ ਉਤੇ ਇਸ਼ਨਾਨ ਕਰਦੇ ਹਨ; ਤੀਰਥਿ = ਪ੍ਰਭੂ-ਤੀਰਥ ਉਤੇ (ਵੇਖੋ ਪਉੜੀ ੧੮, ਸਤਰ ੪)। ਮੁਖਿ = ਮੂੰਹ ਵਿਚ।
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥
They pull out their hair with their hands, instead of shaving.
ਉਹ ਸਿਰ ਮੁਨਾਂਦੇ ਨਹੀਂ ਹਨ; ਹੱਥਾਂ ਨਾਲ ਸਿਰ (ਦੇ ਵਾਲ) ਪੁੱਟ ਲੈਂਦੇ ਹਨ; ਭਦੁ = ਸਿਰ ਮੁਨਾਣਾ। ਹਥੀ = ਹਥੀਂ, ਹੱਥਾਂ ਨਾਲ ਹੀ।
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥
They remain unclean day and night; they do not love the Word of the Shabad.
ਦਿਨ ਰਾਤ ਗੰਦੇ ਰਹਿੰਦੇ ਹਨ; ਉਹਨਾਂ ਨੂੰ ਗੁਰ-ਸ਼ਬਦ ਚੰਗਾ ਨਹੀਂ ਲੱਗਦਾ। ਕੁਚਿਲ = ਗੰਦੇ। ਭਾਇਆ = ਚੰਗਾ ਲੱਗਾ।
ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥
They have no status, no honor, and no good karma. They waste away their lives in vain.
ਇਹ ਲੋਕ ਜਨਮ (ਵਿਅਰਥ ਹੀ) ਗਵਾਂਦੇ ਹਨ, ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤਿ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ; ਪਤਿ = ਇੱਜ਼ਤ।
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥
Their minds are false and impure; that which they eat is impure and defiled.
ਇਹ ਕੁਜਾਤੀ ਲੋਕ ਮਨੋਂ ਭੀ ਜੂਠੇ ਹਨ ਤੇ ਜੂਠਾ ਭੋਜਨ ਹੀ ਖਾਂਦੇ ਹਨ। ਵੇਜਾਤਿ = ਕੁਜਾਤਿ ਮਨੁੱਖ। ਮਨਿ ਜੂਠੈ = ਜੂਠੇ ਮਨ ਦੇ ਕਾਰਨ, ਨਾਮ-ਹੀਣ ਮਨ ਦੇ ਕਾਰਨ।
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥
Without the Shabad, no one achieves a lifestyle of good conduct.
ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਭੀ ਚੰਗੀ ਰਹਿਣੀ ਨਹੀਂ ਲੱਭੀ। ਆਚਾਰੁ = ਚੰਗੀ ਰੀਹਣੀ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ ' ਿ ' ਉੱਡ ਗਈ)।
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥
The Gurmukh is absorbed in the True Lord God, the Universal Creator. ||16||
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖ ਵਿਚ ਟਿਕਿਆ ਰਹਿੰਦਾ ਹੈ ॥੧੬॥ ਓਅੰਕਾਰਿ = ਅਕਾਲ ਪੁਰਖ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧੬॥