ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥
Pride, emotional attachment, greed and corruption are gone; I have not placed anything else, other than the Lord, within my consciousness.
ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ।
ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥
I have purchased the jewel of the Naam and the Glorious Praises of the Lord; loading this merchandise, I have set out on my journey. ||1||
ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥ ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ ॥੧॥
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥
The love which the Lord's servant feels for the Lord lasts forever.
ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ। ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ।
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥
In my life, I served my Lord and Master, and as I depart, I keep Him enshrined in my consciousness. ||1||Pause||
ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥ ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ ॥੧॥ ਰਹਾਉ ॥
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥
I have not turned my face away from my Lord and Master's Command.
ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ। ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਮੋਰਿਓ = ਮੋੜਿਆ।
ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥
He fills my household with celestial peace and bliss; if He asks me to leave, I leave at once. ||2||
ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥ ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ ॥੨॥
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥
When I am under the Lord's Command, I find even hunger pleasurable; I know no difference between sorrow and joy.
ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ। ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ।
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥
Whatever the Command of my Lord and Master is, I bow my forehead and accept it. ||3||
ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥ ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ ॥੩॥
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥
The Lord and Master has become merciful to His servant; He has embellished both this world and the next.
ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ। ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ।
ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥
Blessed is that servant, and fruitful is his birth; O Nanak, he realizes his Lord and Master. ||4||5||
ਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥ ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ ॥੪॥੫॥