ਸਲੋਕੁ ॥
Salok:
ਸਲੋਕ।
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
I offer my body, mind and wealth to anyone who can unite me with God.
ਜੇਹੜਾ ਮਨੁੱਖ ਮੈਨੂੰ ਰੱਬ ਮਿਲਾ ਦੇਵੇ, ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ, (ਕਿਉਂਕਿ ਪ੍ਰਭੂ ਦੇ ਮਿਲਿਆਂ) ਅਰਪਉ = ਮੈਂ ਭੇਟਾ ਕਰ ਦਿਆਂ। ਮੋਹਿ = ਮੈਨੂੰ।
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥
O Nanak, my doubts and fears have been dispelled, and the Messenger of Death does not see me any longer. ||1||
ਹੇ ਨਾਨਕ! (ਆਖ-) ਮਨ ਦੀ ਭਟਕਣਾ ਤੇ ਸਹਮ ਦੂਰ ਹੋ ਜਾਂਦਾ ਹੈ, ਜਮ ਦੀ ਘੂਰੀ ਭੀ ਮੁੱਕ ਜਾਂਦੀ ਹੈ, (ਮੌਤ ਦਾ ਸਹਮ ਭੀ ਖ਼ਤਮ ਹੋ ਜਾਂਦਾ ਹੈ) ॥੧॥ ਜੋਹ = ਤੱਕ, ਘੂਰੀ ॥੧॥