ਸਲੋਕ ਕਬੀਰ ॥
Salok, Kabeer:
ਸਲੋਕ ਕਬੀਰ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
The battle-drum beats in the sky of the mind; aim is taken, and the wound is inflicted.
ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)। ਗਗਨ = ਅਕਾਸ਼, ਦਸਵਾਂ-ਦੁਆਰਾ, ਦਿਮਾਗ਼। ਦਮਾਮਾ = ਧੌਂਸਾ। ਪਰਿਓ ਘਾਉ = ਚੋਟ ਪਈ ਹੈ, ਸੱਟ ਪਈ ਹੈ। ਨੀਸਾਨੈ = ਨਿਸ਼ਾਨ ਉੱਤੇ, ਠੀਕ ਟਿਕਾਣੇ ਉੱਤੇ, ਹਿਰਦੇ ਵਿਚ। ਪਰਿਓ ਨੀਸਾਨੈ ਘਾਉ = ਹਿਰਦੇ ਵਿਚ ਖਿੱਚ ਪਈ ਹੈ ਪ੍ਰਭੂ-ਚਰਨਾਂ ਵਲ।
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
The spiritual warriors enter the field of battle; now is the time to fight! ||1||
ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥ ਖੇਤੁ = ਲੜਾਈ ਦਾ ਮੈਦਾਨ, ਰਣ-ਭੂਮੀ। ਜੁ = ਜੋ ਮਨੁੱਖ। ਮਾਂਡਿਓ = ਮੱਲ ਬੈਠਾ ਹੈ। ਖੇਤੁ ਜੁ ਮਾਂਡਿਓ = ਜੋ ਮਨੁੱਖ ਮੈਦਾਨਿ-ਜੰਗ ਮੱਲ ਬੈਠਾ ਹੈ, ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਖਲੋ ਗਿਆ ਹੈ। ਅਬ = ਹੁਣ ਦਾ ਸਮਾ, ਮਨੁੱਖਾ-ਜਨਮ। ਜੂਝਨ ਕੋ ਦਾਉ = (ਕਾਮਾਦਿਕਾਂ ਨਾਲ) ਲੜਨ ਦਾ ਮੌਕਾ ਹੈ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
He alone is known as a spiritual hero, who fights in defense of religion.
(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
He may be cut apart, piece by piece, but he never leaves the field of battle. ||2||2||
(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥