ਰੂਆਲ ਛੰਦ

ROOAAL STANZA

ਰੂਆਲ ਛੰਦ:

ਸੁ ਦ੍ਰੋਹ ਅਉ ਹੰਕਾਰ ਕੋ ਹਜਾਰ ਬਾਨ ਸੋ ਹਨ︀ਯੋ

Droha (malice) and Ahamkara (ego) were also killed with a thousand arrows

'ਦ੍ਰੋਹ' ਅਤੇ 'ਹੰਕਾਰ' ਨੂੰ ਹਜ਼ਾਰ ਬਾਣਾਂ ਨਾਲ ਮਾਰਿਆ ਹੈ।

ਦਰਿਦ੍ਰ ਅਸੰਕ ਮੋਹ ਕੋ ਚਿਤ ਮੈ ਕਛ ਗਨ︀ਯੋ

No attention was paid, not even slightly, to Daridarta (lethargy) and Moha (attachment)

'ਦਰਿਦ੍ਰ', 'ਅਸੰਕ' ਅਤੇ 'ਮੋਹ' ਨੂੰ ਚਿਤ ਵਿਚ ਕੁਝ ਵੀ ਨਹੀਂ ਵਿਚਾਰਿਆ ਹੈ।

ਅਸੋਚ ਅਉ ਕੁਮੰਤ੍ਰਤਾ ਅਨੇਕ ਬਾਨ ਸੋ ਹਤ੍ਰਯੋ

Ashoch (impurity) and Kumantarna (bad counsel) were destroyed with many arrows and

'ਅਸੋਚ' ਅਤੇ 'ਕੁਮੰਤ੍ਰਤਾ' ਨੂੰ ਅਨੇਕ ਬਾਣਾਂ ਨਾਲ ਮਾਰਿਆ ਹੈ।

ਕਲੰਕ ਕੌ ਨਿਸੰਕ ਹ੍ਵੈ ਸਹੰਸ੍ਰ ਸਾਇਕੰ ਛਤ੍ਰਯੋ ॥੩੧੮॥

Kalank (blemish) was fearlessly pierced with thousand of arrows.91.318.

'ਕਲੰਕ' ਨੂੰ ਨਿਸੰਗ ਹੋ ਕੇ ਹਜ਼ਾਰ ਬਾਣਾਂ ਨਾਲ ਘਾਇਲ ਕਰ ਦਿੱਤਾ ਹੈ ॥੩੧੮॥

ਕ੍ਰਿਤਘਨਤਾ ਬਿਸ੍ਵਾਸਘਾਤ ਮਿਤ੍ਰਘਾਤ ਮਾਰ︀ਯੋ

Kritghanta (ungratefulness), Vishwasghaat (breach of trust) and Mittraghaat (unfriendliness) were also killed

'ਕ੍ਰਿਤਘਨਤਾ', 'ਬਿਸ੍ਵਾਸਘਾਤ' ਅਤੇ 'ਮਿਤ੍ਰਘਾਤ' ਨੂੰ ਮਾਰ ਦਿੱਤਾ ਹੈ।

ਸੁ ਰਾਜ ਦੋਖ ਬ੍ਰਹਮ ਦੋਖ ਬ੍ਰਹਮ ਅਸਤ੍ਰ ਝਾਰ︀ਯੋ

Brahmdosh and Raajdosh were finished with Bramastra (the arm of Brahman)

(ਇਸੇ ਤਰ੍ਹਾਂ) 'ਰਾਜ ਦੋਖ' ਅਤੇ 'ਬ੍ਰਹਮ ਦੋਖ' ਨੂੰ ਬ੍ਰਹਮ ਅਸਤ੍ਰ ਨਾਲ ਝਾੜ ਦਿੱਤਾ ਹੈ।

ਉਚਾਟ ਮਾਰਣਾਦਿ ਬਸਿਕਰਣ ਕੋ ਸਰੰ ਹਨ︀ਯੋ

Ucchatan, Maaran and Vashikarn etc. were killed with arrows

'ਉਚਾਟ', 'ਮਾਰਣ' ਅਤੇ 'ਬਸੀਕਰਣ' ਆਦਿ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ ਹੈ।

ਬਿਖਾਧ ਕੋ ਬਿਖਾਧ ਕੈ ਬ੍ਰਿਧ ਤਾਹਿ ਕੋ ਗਨ︀ਯੋ ॥੩੧੯॥

Vishaad (hatred), though considered old one, ws not let off.92.319.

'ਬਿਖਾਧ' ਨੂੰ ਬਿਖਾਧ (ਲੜਾਈ ਝਗੜੇ) ਕਰ ਕੇ ਵੱਡਾ ਨਹੀਂ ਮੰਨਿਆ ਹੈ ॥੩੧੯॥

ਭਜੇ ਰਥੀ ਹਈ ਗਜੀ ਸੁ ਪਤਿ ਤ੍ਰਾਸ ਧਾਰਿ ਕੈ

The charioteer, horses and the masters of elephants ran away in fear

ਰਥਾਂ ਵਾਲੇ, ਘੋੜਿਆਂ ਵਾਲੇ, ਹਾਥੀਆਂ ਵਾਲੇ ਅਤੇ ਪਿਆਦੇ (ਸਿਪਾਹੀ) ਡਰ ਦੇ ਮਾਰੇ ਭਜ ਗਏ ਹਨ।

ਭਜੇ ਰਥੀ ਮਹਾਰਥੀ ਸੁ ਲਾਜ ਕੋ ਬਿਸਾਰਿ ਕੈ

Her great chariot-owners, forsaking their shame, fled away

ਰਥੀ ਅਤੇ ਮਹਾਰਥੀ ਲਾਜ-ਮਰਯਾਦਾ ਨੂੰ ਭੁਲਾ ਕੇ ਭਜ ਗਏ ਹਨ।

ਅਸੰਭ ਜੁਧ ਜੋ ਭਯੋ ਸੁ ਕੈਸ ਕੇ ਬਤਾਈਐ

How should I describe this impossible and dreadful war as to how it was fought ?

(ਇਹ) ਜੋ ਅਸੰਭਵ ਯੁੱਧ ਹੋਇਆ ਹੈ, ਇਸ ਦਾ ਵਰਣਨ ਕਿਵੇਂ ਕਰੀਏ।

ਸਹੰਸ ਬਾਕ ਜੋ ਰਟੈ ਤਤ੍ਰ ਪਾਰ ਪਾਈਐ ॥੩੨੦॥

If the same is described hundreds or thousands of times, even then the end of its greatness cannot be known.93.320.

ਜੇ ਹਜ਼ਾਰ ਜੀਭਾਂ ('ਬਾਕ') ਨਾਲ ਵਰਣਨ ਕਰੀਏ, ਤਾਂ ਵੀ ਪਾਰ ਨਹੀਂ ਪਾਇਆ ਜਾ ਸਕਦਾ ॥੩੨੦॥

ਕਲੰਕ ਬਿਭ੍ਰਮਾਦਿ ਅਉ ਕ੍ਰਿਤਘਨ ਤਾਹਿ ਕੌ ਹਨ︀ਯੋ

Kalank, Vibharam and Kritghanta etc. were killed

ਕਲੰਕ, ਬਿਭ੍ਰਮ ਅਤੇ ਕ੍ਰਿਤਘਨਤਾ ਆਦਿ ਨੂੰ ਮਾਰ ਦਿੱਤਾ ਹੈ।

ਬਿਖਾਦ ਬਿਪਦਾਦਿ ਕੋ ਕਛੂ ਚਿਤ ਮੈ ਗਨ︀ਯੋ

No attention was paid, even slightly to VISHAD, VIPDA etc.

ਬਿਖਾਦ ਅਤੇ ਬਿਪਦਾ ਆਦਿਕਾਂ ਨੂੰ ਵੀ ਚਿਤ ਵਿਚ ਕੁਝ ਵੀ ਨਹੀਂ ਗਿਣਿਆ ਹੈ।

ਸੁ ਮਿਤ੍ਰਦੋਖ ਰਾਜਦੋਖ ਈਰਖਾਹਿ ਮਾਰਿ ਕੈ

After killing Mittradosh, Raajdosh, Irsha etc.

(ਇਸੇ ਤਰ੍ਹਾਂ) ਮਿਤ੍ਰਦੋਖ, ਰਾਜਦੋਖ ਅਤੇ ਈਰਖਾ ਨੂੰ ਮਾਰ ਕੇ,

ਉਚਾਟ ਅਉ ਬਿਖਾਧ ਕੋ ਦਯੋ ਰਣੰ ਨਿਕਾਰਿ ਕੈ ॥੩੨੧॥

Ucchatan and Vishad were driven out of the battlefield.94.321

ਉਚਾਟ ਅਤੇ ਬਿਖਾਧ ਨੂੰ ਰਣ ਵਿਚੋ (ਬਾਹਰ) ਕਢ ਦਿੱਤਾ ਹੈ ॥੩੨੧॥

ਗਿਲਾਨਿ ਕੋਪ ਮਾਨ ਅਪ੍ਰਮਾਨ ਬਾਨ ਸੋ ਹਨ︀ਯੋ

Galani (hatred) was pierced with many arrows

ਗਿਲਾਨੀ, ਕੋਪ (ਕ੍ਰੋਧ) ਅਤੇ ਮਾਨ ਨੂੰ ਬੇਸ਼ੁਮਾਰ ('ਅਪ੍ਰਮਾਨ') ਬਾਣਾਂ ਨਾਲ ਮਾਰਿਆ ਹੈ।

ਅਨਰਥ ਕੋ ਸਮਰਥ ਕੈ ਹਜਾਰ ਬਾਨ ਸੋ ਝਨ੍ਰਯੋ

Anarth was pierced with a thousand arrows with full power

'ਅਨਰਥ' ਨੂੰ 'ਸਮਰਥ' ਨੇ ਹਜ਼ਾਰ ਬਾਣਾਂ ਨਾਲ ਚੀਰ ਦਿੱਤਾ ਹੈ।

ਕੁਚਾਰ ਕੋ ਹਜਾਰ ਬਾਨ ਚਾਰ ਸੋ ਪ੍ਰਹਾਰ︀ਯੋ

Kuchaal was attacked with thousand of fine arrows

'ਕੁਚਾਰ' ਨੂੰ 'ਚਾਰ' ਦੇ ਹਜ਼ਾਰ ਬਾਣਾਂ ਨਾਲ ਮਾਰਿਆ ਹੈ।

ਕੁਕਸਟ ਅਉ ਕੁਕ੍ਰਿਆ ਕੌ ਭਜਾਇ ਤ੍ਰਾਸੁ ਡਾਰ︀ਯੋ ॥੩੨੨॥

Kashat and Kutriya were caused to run away.95.322.

'ਕੁਕਸਟ' ਅਤੇ 'ਕੁਕ੍ਰਿਆ' ਨੂੰ ਡਰਾ ਕੇ ਭਜਾ ਦਿੱਤਾ ਹੈ ॥੩੨੨॥