ਆਸਾ ਮਹਲਾ ਛੰਤ ਘਰੁ

Aasaa, Fifth Mehl, Chhant, Seventh House:

ਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ

Salok:

ਸਲੋਕ।

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ

It is the most sublime contemplation, to speak of the Lord of the Universe in the pure Saadh Sangat, the Company of the Holy.

ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤਿ ਕਰਦਾ ਰਹਾਂ। ਸੁਭ = ਭਲੀ। ਚਿੰਤਨ = ਸੋਚਾਂ। ਰਮਣ = ਸਿਮਰਨ। ਨਿਰਮਲ = ਪਵਿਤ੍ਰ। ਸਾਧੂ = ਗੁਰੂ।

ਨਾਨਕ ਨਾਮੁ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥

O Nanak, never forget the Naam, even for a moment; bless me with Your Grace, Lord God! ||1||

ਹੇ ਨਾਨਕ! (ਆਖ-) ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥ ਨ ਵਿਸਰਉ = ਮੈਂ ਨਾਹ ਭੁੱਲਾਂ। ਭਗਵੰਤ = ਹੇ ਭਗਵਾਨ! ॥੧॥