ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
The four castes and the six Shaastras sing His Glorious Praises; Brahma and the others contemplate His Virtues.
ਚਾਰੇ ਵਰਣ, ਛੇ ਭੇਖ, ਗੁਰੂ ਨਾਨਕ ਦੇ ਗੁਣ ਗਾ ਰਹੇ ਹਨ, ਬ੍ਰਹਮਾ ਆਦਿਕ ਭੀ ਉਸ ਦੇ ਗੁਣ ਯਾਦ ਕਰ ਰਹੇ ਹਨ। ਗਾਵਹਿ = ਗਾਂਦੇ ਹਨ (ਗਾਵੈ = ਗਾਂਦਾ ਹੈ।) ਬਰਨ ਚਾਰਿ = ਚਾਰੇ ਵਰਣ, ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਖਟ ਦਰਸਨ = ਛੇ ਭੇਖੁ; ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਆਦਿਕ। ਸਿਮਰੰਥਿ = ਸਿਮਰਦੇ ਹਨ। ਗੁਨਾ = ਗੁਣਾਂ ਨੂੰ।
ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
The thousand-tongued serpent king sings His Praises with delight, remaining lovingly attached to Him.
ਸ਼ੇਸ਼ਨਾਗ ਹਜ਼ਾਰਾਂ ਜੀਭਾਂ ਦੁਆਰਾ ਪ੍ਰੇਮ ਨਾਲ ਇਕ-ਰਸ ਲਿਵ ਦੀ ਧੁਨੀ ਲਗਾ ਕੇ ਗੁਰੂ ਨਾਨਕ ਦੇ ਗੁਣ ਗਾਉਂਦਾ ਹੈ। ਸੇਸੁ = ਸ਼ੇਸ਼ਨਾਗ। ਸਹਸ ਜਿਹਬਾ = ਹਜ਼ਾਰ ਜੀਭਾਂ ਨਾਲ। ਰਸ = ਪ੍ਰੇਮ ਨਾਲ। ਆਦਿ ਅੰਤਿ = ਸਦਾ, ਇਕ-ਰਸ। ਲਿਵ ਲਾਗਿ ਧੁਨਾ = ਲਿਵ ਦੀ ਧੁਨ ਲਗਾ ਕੇ।
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
Shiva, detached and beyond desire, sings the Glorious Praises of Guru Nanak, who knows the Lord's endless meditation.
ਜਿਸ ਗੁਰੂ ਨਾਨਕ ਨੇ ਇਕ-ਰਸ ਬਿਰਤੀ ਜੋੜ ਕੇ ਅਕਾਲ ਪੁਰਖ ਨੂੰ ਪਛਾਣਿਆ ਹੈ (ਸਾਂਝ ਪਾਈ ਹੈ,) ਉਸ ਦੇ ਗੁਣ ਵੈਰਾਗਵਾਨ ਸ਼ਿਵ ਜੀ (ਭੀ) ਗਾਂਦਾ ਹੈ। ਮਹਾਦੇਉ = ਸ਼ਿਵ ਜੀ। ਬੈਰਾਗੀ = ਵੈਰਾਗਵਾਨ, ਤਿਆਗੀ। ਜਿਨਿ = ਜਿਸ (ਗੁਰੂ ਨਾਨਕ) ਨੇ। ਨਿਰੰਤਰਿ = ਇਕ-ਰਸ।
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
KAL the poet sings the Sublime Praises of Guru Nanak, who enjoys mastery of Raja Yoga. ||5||
ਕਲ੍ਯ੍ਯ ਕਵੀ (ਆਖਦਾ ਹੈ)-'ਮੈਂ ਉਸ ਗੁਰੂ ਨਾਨਕ ਦੇ ਗੁਣ ਗਾਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ' ॥੫॥