ਚੌਪਈ ॥

Chaupaee

ਚੌਪਈ:

ਦੇਬਿਦਤ ਰਾਨਿਯਹਿ ਨਿਹਾਰਿਯੋ ॥

(ਇਕ ਵਾਰ) ਰਾਣੀ ਨੇ ਦੇਬਿਦੱਤ ਨੂੰ ਵੇਖਿਆ,

ਜਨੁਕ ਰੂਪ ਕੀ ਰਾਸਿ ਬਿਚਾਰਿਯੋ ॥

When the Rani saw Deb Datt, she felt as if she had come across a treasure of splendour.

ਮਾਨੋ ਉਸ ਨੂੰ ਰੂਪ ਦੀ ਰਾਸ ਵਿਚਾਰਿਆ ਹੋਵੇ।

ਪਠੈ ਸਹਚਰੀ ਬੋਲਿ ਸੁ ਲੀਨੋ ॥

ਸਖੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ

ਕਾਮ ਕੇਲ ਤਾ ਸੌ ਅਤਿ ਕੀਨੋ ॥੩॥

She sent her maid and called him over and made love with him.(3)

ਅਤੇ ਉਸ ਨਾਲ ਬਹੁਤ ਕਾਮਕ੍ਰੀੜਾ ਕੀਤੀ ॥੩॥

ਬੀਰਦੇਵ ਰਾਜਾ ਸੁਨਿ ਪਾਵਾ ॥

ਬੀਰਦੇਵ ਰਾਜੇ ਨੇ ਸੁਣਿਆ

ਕੋਊ ਜਾਰ ਹਮਾਰੇ ਆਵਾ ॥

When Raja Bir Dev heard that a paramour had come to his place,

ਕਿ ਸਾਡੇ (ਮਹੱਲ ਵਿਚ) ਕੋਈ ਯਾਰ (ਪ੍ਰੇਮੀ) ਆਇਆ ਹੈ।

ਅਧਿਕ ਕੋਪ ਨ੍ਰਿਪ ਖੜਗ ਉਚਾਯੋ ॥

ਰਾਜੇ ਨੇ ਬਹੁਤ ਕ੍ਰੋਧਿਤ ਹੋ ਕੇ ਤਲਵਾਰ ਚੁਕ ਲਈ

ਪਲਕ ਨ ਬੀਤੀ ਤਹ ਚਲਿ ਆਯੋ ॥੪॥

He was enraged, he unsheathed his sword and, instantly, reached the place.(4)

ਅਤੇ ਅੱਖ ਦੇ ਪਲਕਾਰੇ ਵਿਚ ਚਲ ਕੇ ਉਥੇ ਆ ਗਿਆ ॥੪॥

ਭਾਗਵਤੀ ਜਬ ਨ੍ਰਿਪ ਲਖਿ ਲੀਨੋ ॥

ਭਾਗਵਤੀ ਨੇ ਜਦ ਰਾਜੇ ਨੂੰ ਵੇਖ ਲਿਆ

ਤਾਹਿ ਚੜਾਇ ਮਹਲ ਪਰ ਦੀਨੋ ॥

When Bhaag Mati saw the Raja, she sent him (the friend) upstairs of the palace.

ਤਾਂ ਉਸ (ਯਾਰ) ਨੂੰ ਮਹੱਲ ਉਤੇ ਚੜ੍ਹਾ ਦਿੱਤਾ।

ਟਰਿ ਆਗੇ ਨਿਜੁ ਪਤਿ ਕੌ ਲਿਯੋ ॥

ਉਸ ਨੇ ਅਗੇ ਹੋ ਕੇ ਪਤੀ ਦਾ ਸੁਆਗਤ ਕੀਤਾ

ਬਹੁਤ ਪ੍ਰਕਾਰ ਸਮਾਗਮ ਕਿਯੋ ॥੫॥

She went forward, stopped him (the Raja) and invariably intimated with him.(5)

ਅਤੇ ਬਹੁਤ ਤਰ੍ਹਾਂ ਨਾਲ ਸੰਯੋਗ ਕੀਤਾ ॥੫॥