ਜੈਤਸਰੀ ਮਹਲਾ

Jaitsree, Ninth Mehl:

ਜੈਤਸਰੀ ਨੌਵੀਂ ਪਾਤਿਸ਼ਾਹੀ।

ਮਨ ਰੇ ਸਾਚਾ ਗਹੋ ਬਿਚਾਰਾ

O mind, embrace true contemplation.

ਹੇ ਮੇਰੇ ਮਨ! ਇਹ ਅਟੱਲ ਵਿਚਾਰ (ਆਪਣੇ ਅੰਦਰ) ਸਾਂਭ ਕੇ ਰੱਖ- ਰੇ = ਹੇ! ਸਾਚਾ = ਅਟੱਲ, ਸਦਾ ਕਾਇਮ ਰਹਿਣ ਵਾਲਾ। ਗਹੋ = ਗਹੁ, ਫੜ, ਹਿਰਦੇ ਵਿਚ ਸੰਭਾਲ।

ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ

Without the Lord's Name, know that this whole world is false. ||1||Pause||

ਪਰਮਾਤਮਾ ਦੇ ਨਾਮ ਤੋਂ ਛੁਟ ਬਾਕੀ ਇਸ ਸਾਰੇ ਸੰਸਾਰ ਨੂੰ ਨਾਸਵੰਤ ਜਾਣ ॥੧॥ ਰਹਾਉ ॥ ਮਿਥਿਆ = ਨਾਸਵੰਤ। ਮਾਨੋ = ਮਾਨਹੁ, ਜਾਣੋ। ਸਗਰੋ = ਸਾਰਾ ॥੧॥ ਰਹਾਉ ॥

ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ

The Yogis are tired of searching for Him, but they have not found His limit.

ਹੇ ਮੇਰੇ ਮਨ! ਜੋਗੀ ਲੋਕ ਜਿਸ ਪਰਮਾਤਮਾ ਨੂੰ ਲੱਭਦੇ ਲੱਭਦੇ ਥੱਕ ਗਏ, ਤੇ, ਉਸ ਦੇ ਸਰੂਪ ਦਾ ਅੰਤ ਨਾਹ ਲੱਭ ਸਕੇ, ਜਾ ਕਉ = ਜਿਸ (ਪ੍ਰਭੂ) ਨੂੰ। ਤਿਹ ਪਾਰਾ = ਉਸ (ਦੇ ਸਰੂਪ) ਦਾ ਅੰਤ।

ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥

You must understand that the Lord and Master is near at hand, but He has no form or feature. ||1||

ਉਸ ਮਾਲਕ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਜਾਣ, ਪਰ ਉਸ ਦਾ ਕੋਈ ਰੂਪ ਉਸ ਦਾ ਕੋਈ ਚਿਹਨ ਦੱਸਿਆ ਨਹੀਂ ਜਾ ਸਕਦਾ ॥੧॥ ਨਿਕਟਿ = ਨੇੜੇ। ਰੇਖ = ਚਿਹਨ। ਤੇ = ਤੋਂ। ਨਿਆਰਾ = ਵੱਖਰਾ ॥੧॥

ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ

The Naam, the Name of the Lord is purifying in the world, and yet you never remember it.

ਹੇ ਮੇਰੇ ਮਨ! ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਪਵਿਤ੍ਰ ਕਰਨ ਵਾਲਾ ਹੈ, ਤੂੰ ਉਸ ਨਾਮ ਨੂੰ (ਆਪਣੇ ਅੰਦਰ) ਕਦੇ ਸਾਂਭ ਕੇ ਨਹੀਂ ਰੱਖਿਆ। ਪਾਵਨ = ਪਵਿਤ੍ਰ ਕਰਨ ਵਾਲਾ। ਮਹਿ = ਵਿਚ। ਕੋ = ਦਾ। ਕਬ ਹੂ = ਕਦੇ ਭੀ। ਸੰਭਾਰਾ = (ਹਿਰਦੇ ਵਿਚ) ਸਾਂਭਿਆ।

ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥

Nanak has entered the Sanctuary of the One, before whom the whole world bows down; please, preserve and protect me, by Your innate nature. ||2||3||

ਹੇ ਨਾਨਕ! (ਆਖ-) ਹੇ ਸਾਰੇ ਜਗਤ ਦੇ ਨਮਸਕਾਰ-ਜੋਗ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ। ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ (ਕਿ ਤੂੰ ਸਰਨ ਆਏ ਦੀ ਰੱਖਿਆ ਕਰਦਾ ਹੈਂ) ॥੨॥੩॥ ਜਗ ਬੰਦਨ = ਹੇ ਜਗ = ਬੰਦਨ! ਜਗਤ ਦੇ ਨਮਸਕਾਰ-ਯੋਗ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਤੁਹਾਰਾ = ਤੇਰਾ ॥੨॥੩॥