ਇਹੁ ਨਿਧਾਨੁ ਜਪੈ ਮਨਿ ਕੋਇ

One who chants this treasure in his mind

ਜੇਹੜਾ ਭੀ ਮਨੁੱਖ ਇਸ ਨਾਮ ਨੂੰ (ਜੋ ਗੁਣਾਂ ਦਾ) ਖ਼ਜ਼ਾਨਾ ਹੈ ਜਪਦਾ ਹੈ, ਕੋਇ = ਜੇ ਕੋਈ ਮਨੁੱਖ।

ਸਭ ਜੁਗ ਮਹਿ ਤਾ ਕੀ ਗਤਿ ਹੋਇ

in every age, he attains salvation.

ਸਾਰੀ ਉਮਰ ਉਸ ਦੀ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ। ਜੁਗ = {Skt. युग} ਜ਼ਿੰਦਗੀ ਦਾ ਸਮਾ। ਗਤਿ = ਉੱਚੀ ਅਵਸਥਾ।

ਗੁਣ ਗੋਬਿੰਦ ਨਾਮ ਧੁਨਿ ਬਾਣੀ

In it is the Glory of God, the Naam, the chanting of Gurbani.

ਉਸ ਮਨੁੱਖ ਦੇ (ਸਾਧਾਰਨ) ਬਚਨ ਭੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੌ ਹੀ ਹੁੰਦੇ ਹਨ, ਬਾਣੀ = (ਨਾਮ ਜਪਣ ਵਾਲੇ ਦੀ) ਬਾਣੀ, ਬਚਨ। ਗੁਣ ਗੋਬਿੰਦ = ਗੋਬਿੰਦ ਦੇ ਗੁਣ। ਨਾਮ ਧੁਨਿ = ਪ੍ਰਭੂ ਦੇ ਨਾਮ ਦੀ ਧੁਨਿ, ਨਾਮ ਦੀ ਰੌ।

ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ

The Simritees, the Shaastras and the Vedas speak of it.

ਸਿਮ੍ਰਿਤੀਆਂ ਸ਼ਾਸਤ੍ਰਾਂ ਤੇ ਵੇਦਾਂ ਨੇ ਭੀ ਇਹੀ ਗੱਲ ਆਖੀ ਹੈ। ਬਖਾਣੀ = ਕਹੀ ਹੈ।

ਸਗਲ ਮਤਾਂਤ ਕੇਵਲ ਹਰਿ ਨਾਮ

The essence of all religion is the Lord's Name alone.

ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ। ਮਤਾਂਤ = ਮਤਾਂ ਦਾ ਅੰਤ, ਮਤਾਂ ਦਾ ਸਿੱਟਾ।

ਗੋਬਿੰਦ ਭਗਤ ਕੈ ਮਨਿ ਬਿਸ੍ਰਾਮ

It abides in the minds of the devotees of God.

ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿਚ ਹੁੰਦਾ ਹੈ।

ਕੋਟਿ ਅਪ੍ਰਾਧ ਸਾਧਸੰਗਿ ਮਿਟੈ

Millions of sins are erased, in the Company of the Holy.

(ਜੋ ਮਨੁੱਖ ਨਾਮ ਜਪਦਾ ਹੈ ਉਸ ਦੇ) ਕ੍ਰੋੜਾਂ ਪਾਪ ਸਤਸੰਗ ਵਿਚ ਰਹਿ ਕੇ ਮਿਟ ਜਾਂਦੇ ਹਨ,

ਸੰਤ ਕ੍ਰਿਪਾ ਤੇ ਜਮ ਤੇ ਛੁਟੈ

By the Grace of the Saint, one escapes the Messenger of Death.

ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ।

ਜਾ ਕੈ ਮਸਤਕਿ ਕਰਮ ਪ੍ਰਭਿ ਪਾਏ

Those, who have such pre-ordained destiny on their foreheads,

ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ (ਨਾਮ ਦੀ) ਬਖ਼ਸ਼ਸ਼ ਦੇ ਲੇਖ ਲਿਖ ਧਰੇ ਹਨ, ਕਰਮ = ਬਖ਼ਸ਼ਸ਼। ਪ੍ਰਭਿ = ਪ੍ਰਭੂ ਨੇ।

ਸਾਧ ਸਰਣਿ ਨਾਨਕ ਤੇ ਆਏ ॥੭॥

O Nanak, enter the Sanctuary of the Saints. ||7||

(ਪਰ) ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਣ ਆਉਂਦੇ ਹਨ ॥੭॥