ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥
Kabeer, I am in love with the All-knowing Lord; the ignorant ones try to hold me back.
ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ; ਸੁਜਾਨ = ਸਿਆਣਾ, ਘਟ ਘਟ ਦੀ ਜਾਨਣ ਵਾਲਾ। ਲਾਗੀ = ਲੱਗੀ ਹੋਈ। ਅਜਾਨੁ = ਅੰਞਾਣ; ਬੇ-ਸਮਝ, ਮੂਰਖ।
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥
How could I ever break with the One, who owns our soul and breath of life. ||217||
(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥ ਤਾ ਸਿਉ = ਉਸ (ਸੁਜਾਨ ਪ੍ਰਭੂ) ਨਾਲੋਂ। ਕਿਉ ਬਨੈ = ਕਿਵੇਂ ਫੱਬੇ? ਕਿਵੇਂ ਸੋਹਣੀ ਲੱਗੇ? ਨਹੀਂ ਫੱਬਦੀ, ਸੋਹਣੀ ਨਹੀਂ ਲੱਗਦੀ। ਜੀਅ = ਜਿੰਦ। ਬਰਜੈ = ਵਰਜਦਾ ਹੈ, ਰੋਕ ਪਾਂਦਾ ਹੈ ॥੨੧੭॥