ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ

Kabeer, the mortal gathers wealth, shell by shell, accumulating thousands and millions.

ਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,

ਚਲਤੀ ਬਾਰ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥

But when the time of his departure comes, he takes nothing at all with him. He is even stripped of his loin-cloth. ||144||

(ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥ ਚਲਤੀ ਬਾਰ = ਸੰਸਾਰ ਤੋਂ ਤੁਰਨ ਵੇਲੇ, ਮਰਨ ਵੇਲੇ। ਲੰਗੋਟੀ = (ਨੋਟ: ਪ੍ਰਾਣੀ ਦੇ ਮਰਨ ਤੇ ਉਸ ਦੇ ਸਰੀਰ ਨੂੰ ਸਾਧਾਰਣ ਹਾਲਤਾਂ ਵਿਚ ਉਸ ਦੇ ਸੰਬੰਧੀ ਨੁਹਾ-ਧੁਆ ਕੇ ਕੱਪੜੇ ਪਾ ਕੇ ਸਾੜਦੇ ਦੱਬਦੇ ਹਨ। ਇਹ ਨਹੀਂ ਹੁੰਦਾ ਕਿ ਉਸ ਦੇ ਲੱਕ ਦੀ ਲੰਗੋਟੀ ਭੀ ਲਾਹ ਲੈਣ। ਪਰ, ਪੁਰਾਣੇ ਸਮੇ ਵਿਚ ਵਪਾਰੀ ਲੋਕ ਘਰੋਂ ਤੁਰਨ ਵੇਲੇ ਰੁਪਇਆਂ ਨੂੰ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹ ਲੈਂਦੇ ਸਨ, ਤਾਕਿ ਚੁਰਾਏ ਨਾਹ ਜਾਣ। ਵਾਂਸਲੀ ਇਕ ਲੰਮੀ ਤੇ ਭੀੜੀ ਥੈਲੀ ਹੁੰਦੀ ਹੈ ਜਿਸ ਵਿਚ ਗੋਲਾਈ ਵਾਲੇ ਪਾਸੇ ਮਸਾਂ ਇਕ ਰੁਪਇਆ ਆ ਸਕੇ। ਸੋ, ਲੰਮੇ = ਦਾਅ ਉਸ ਨੂੰ ਰੁਪਇਆਂ ਨਾਲ ਭਰ ਲਈਦਾ ਹੈ, ਵਾਂਸਲੀ ਦੇ ਦੋਹਾਂ ਸਿਰਿਆਂ ਉੱਤੇ ਤਣੀਆਂ ਹੁੰਦੀਆਂ ਹਨ, ਦੋਵੇਂ ਸਿਰੇ ਬੰਦ ਕਰ ਕੇ ਲੱਕ ਦੁਆਲੇ ਬੰਨ੍ਹ ਲਈਦੀ ਹੈ। ਜਿਸ ਮਨੁੱਖ ਨੂੰ ਆਪਣੇ ਕਮਾਏ ਰੁਪਏ ਦਾ ਬਹੁਤਾ ਫ਼ਿਕਰ ਰਹੇ, ਉਹ ਹਰ ਵੇਲੇ ਭੀ ਬੰਨ੍ਹੀ ਫਿਰਦਾ ਹੋਵੇਗਾ। ਮਾਲੂਮ ਹੁੰਦਾ ਹੈ ਕਿ ਇਥੇ ਲੰਗੋਟੀ ਤੋਂ ਕਬੀਰ ਜੀ ਦਾ ਭਾਵ ਵਾਂਸਲੀ ਤੋਂ ਹੈ) ॥੧੪੪॥