ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ

The same mark on the forehead, the same throne, and the same Royal Court.

(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)। ਟਿਕਾ = ਮੱਥੇ ਦਾ ਨੂਰ। ਬੈਹਣਾ = ਤਖ਼ਤ। ਦੀਬਾਣੁ = ਦਰਬਾਰ।

ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ

Just like the father and grandfather, the son is approved.

ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ। ਪਿਯੂ ਜੇਵਿਹਾ = ਪਿਉ (ਗੁਰੂ ਅੰਗਦ) ਜੈਸਾ। ਦਾਦੇ ਜੇਵਿਹਾ = ਦਾਦੇ (ਗੁਰੂ ਨਾਨਕ) ਵਰਗਾ। ਪਰਵਾਣੁ = ਕਬੂਲ, ਮੰਨਣ-ਯੋਗ।

ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ

He took the thousand-headed serpent as his churning string, and with the force of devotional love,

ਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ, ਜਿਨਿ = ਜਿਸ (ਪੋਤਰੇ-ਗੁਰੂ) ਨੇ। ਨੇਹੀ = ਨੇਹਣੀ। ਬਾਸਕੁ = ਟੇਢਾ ਮਨ-ਰੂਪ ਨਾਗ। ਤਾਣੁ = ਆਤਮਕ ਬਲ।

ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ

he churned the ocean of the world with his churning stick, the Sumayr mountain.

(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ, ਵਿਰੋਲਿਆ = ਰਿੜਕਿਆ। ਮੇਰੁ = ਸੁਮੇਰ ਪਰਬਤ, ਉੱਚੀ ਸੁਰਤ।

ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ

He extracted the fourteen jewels, and brought forth the Divine Light.

(ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ। ਕੀਤੋਨੁ = ਕੀਤਾ ਉਸ ਨੇ।

ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ

He made intuition his horse, and chastity his saddle.

(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ; ਸਹਜ = ਅਡੋਲ ਅਵਸਥਾ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੀ ਤਾਕਤ। ਪਲਾਣੁ = ਕਾਠੀ।

ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ

He placed the arrow of the Lord's Praise in the bow of Truth.

ਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)। ਧਣਖੁ = ਕਮਾਨ। ਸਤ = ਸੁੱਚਾ ਆਚਰਣ। ਜਸ ਹੰਦਾ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ।

ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ

In this Dark Age of Kali Yuga, there was only pitch darkness. Then, He rose like the sun to illuminate the darkness.

ਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ, ਕਲਿ = ਕਲੇਸ਼ਾਂ-ਭਰਿਆ ਸੰਸਾਰ। ਧੂ ਅੰਧਾਰੁ = ਘੁੱਪ ਹਨੇਰਾ। ਰੈ = {रय} ਕਿਰਨਾਂ। ਭਾਣੁ = {भानु} ਭਾਨੁ, ਸੂਰਜ।

ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ

He farms the field of Truth, and spreads out the canopy of Truth.

ਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ। ਸਤਹੁ = 'ਸਤ' ਤੋਂ, ਸੁੱਚੇ ਆਚਰਣ ਦੇ ਬਲ ਨਾਲ। ਛਾਵਾਣੁ = ਛਾਂ, ਰਾਖੀ। ਸਾ = ਸੀ। ਬਾਣੁ = ਤੀਰ।

ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ

Your kitchen always has ghee and flour to eat.

(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ। ਖਾਣੁ = ਖੰਡ।

ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ

You understand the four corners of the universe; in your mind, the Word of the Shabad is approved and supreme.

ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ। ਸੁਝੀਓਸੁ = ਉਸ ਨੂੰ ਸੁੱਝੀਆਂ।

ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ

You eliminate the comings and goings of reincarnation, and bestow the insignia of Your Glance of Grace.

(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।

ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ

You are the Avataar, the Incarnation of the all-knowing Primal Lord.

ਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ। ਅਉਤਰਿਆ = ਜੰਮਿਆ ਹੈ। ਪੁਰਖੁ ਸੁਜਾਣੁ = ਸੁਜਾਨ ਅਕਾਲ ਪੁਰਖ।

ਝਖੜਿ ਵਾਉ ਡੋਲਈ ਪਰਬਤੁ ਮੇਰਾਣੁ

You are not pushed or shaken by the storm and the wind; you are like the Sumayr Mountain.

(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ। ਝਖੜਿ = ਝੱਖੜ ਵਿਚ। ਮੇਰਾਣੁ = ਸੁਮੇਰ।

ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ

You know the inner state of the soul; You are the Knower of knowers.

ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ। ਬਿਰਥਾ ਜੀਅ ਕੀ = ਦਿਲ ਦੀ ਪੀੜਾ।

ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ

How can I praise You, O True Supreme King, when You are so wise and all-knowing?

ਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ। ਸੁਖੜੁ = ਸੋਹਣੀ ਘਾੜਤ ਵਾਲਾ। ਸੁਜਾਣੁ = ਸਿਆਣਾ।

ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ

Those blessings granted by the Pleasure of the True Guru - please bless Satta with those gifts.

ਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ। ਦਾਨੁ = ਬਖ਼ਸ਼ੀਸ਼। ਸਤਿਗੁਰ ਭਾਵਸੀ = ਗੁਰੂ ਨੂੰ ਚੰਗੀ ਲੱਗੇ। ਸੋ ਸਤੇ ਦਾਣੁ = (ਮੈਨੂੰ) ਸੱਤੇ ਨੂੰ ਤੇਰੀ ਉਹ ਬਖ਼ਸ਼ੀਸ਼ (ਚੰਗੀ) ਹੈ।

ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ

Seeing Nanak's canopy waving over Your head, everyone was astonished.

(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ। ਹੰਦਾ = ਸੰਦਾ, ਦਾ। ਸਿਰਿ = ਸਿਰ ਉੱਤੇ। ਉਮਤਿ = ਸੰਗੀਤ।

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ

The same mark on the forehead, the same throne, and the same Royal Court.

(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)

ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

Just like the father and grandfather, the son is approved. ||6||

ਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥