ਦੋਹਰਾ

Dohira

ਦੋਹਰਾ:

ਲੈ ਤਾ ਕੋ ਰਾਜੈ ਕਿਯਾ ਅਪਨੇ ਧਾਮ ਪਯਾਨ

The Raja brought him in his inner chamber, where thousands of

ਉਸ ਨੂੰ ਲੈ ਕੇ ਰਾਜਾ ਆਪਣੇ ਘਰ ਵਲ ਚਲਾ ਗਿਆ।

ਸਖੀ ਸਹਸ ਠਾਢੀ ਜਹਾ ਸੁੰਦਰਿ ਪਰੀ ਸਮਾਨ ॥੨੧॥

Fairylike beauties were awaiting.(2l)

ਉਥੇ ਹਜ਼ਾਰ ਸਖੀਆਂ ਨਾਲ ਪਰੀ ਵਰਗੀ ਸੁੰਦਰੀ ਖੜੋਤੀ ਸੀ ॥੨੧॥

ਬੋਲਤ ਸੁਤ ਮੁਖ ਤੇ ਨਹੀ ਯੌ ਨ੍ਰਿਪ ਕਹਿਯੋ ਸੁਨਾਇ

When Raja announced that the boy did not speak,

ਰਾਜੇ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ ਕਿ ਪੁੱਤਰ ਮੁਖ ਤੋਂ ਬੋਲਦਾ ਨਹੀਂ ਹੈ।

ਚਿਤ੍ਰਪਤੀ ਤਿਹ ਲੈ ਗਈ ਅਪੁਨੇ ਸਦਨ ਲਵਾਇ ॥੨੨॥

Chandramati took him to her own palace.(22)

(ਤਦ) ਚਿਤ੍ਰਮਤੀ ਉਸ ਨੂੰ ਆਪਣੇ ਮਹੱਲ ਵਿਚ ਲੈ ਗਈ ॥੨੨॥