ਏਲਾ ਛੰਦ

BELA STANZA

ਏਲਾ ਛੰਦ:

ਕਰ ਹੈ ਨਿਤ ਅਨਰਥ ਅਰਥ ਨਹੀ ਏਕ ਕਮੈ ਹੈ

ਨਿੱਤ ਅਨਰਥ ਕਰਨਗੇ ਅਤੇ ਚੰਗਾ ਕੰਮ ਇਕ ਵੀ ਨਹੀਂ ਕਰਨਗੇ।

ਨਹਿ ਲੈ ਹੈ ਹਰਿ ਨਾਮੁ ਦਾਨ ਕਾਹੂੰ ਨਹੀ ਦੈ ਹੈ

ਹਰਿ ਨਾਮ ਨਹੀਂ ਲੈਣਗੇ ਅਤੇ ਕਿਸੇ ਨੂੰ ਦਾਨ ਨਹੀਂ ਦੇਣਗੇ।

ਨਿਤ ਇਕ ਮਤ ਤਜੈ ਇਕ ਮਤਿ ਨਿਤ ਉਚੈ ਹੈ ॥੭੨॥

The people will perform useless tasks and not the meaningful ones, they will neither remember the Name of the Lord nor even give anything in charity, they will always leave one religion and eulogise the other one.72.

ਹਰ ਰੋਜ਼ ਇਕ ਮਤ ਛਡਣਗੇ ਅਤੇ ਨਿੱਤ ਇਕ (ਨਵਾਂ) ਮਤ ਖੜਾ ਕਰਨਗੇ ॥੭੨॥

ਨਿਤ ਇਕ ਮਤਿ ਮਿਟੈ ਉਠੈ ਹੈ ਨਿਤ ਇਕ ਮਤਿ

ਨਿੱਤ ਇਕ ਮਤ ਮਿਟੇਗਾ ਅਤੇ ਨਿੱਤ ਇਕ (ਨਵਾਂ) ਮਤ ਪੈਦਾ ਹੋਏਗਾ।

ਧਰਮ ਕਰਮ ਰਹਿ ਗਇਓ ਭਈ ਬਸੁਧਾ ਅਉਰੈ ਗਤਿ

ਧਰਮ ਕਰਮ ਖ਼ਤਮ ਹੋ ਗਿਆ ਹੋਵੇਗਾ ਅਤੇ ਧਰਤੀ ਦੀ ਹੋਰ ਹੀ ਗਤੀ ਹੋ ਜਾਵੇਗੀ।

ਭਰਮ ਧਰਮ ਕੈ ਗਇਓ ਪਾਪ ਪ੍ਰਚਰਿਓ ਜਹਾ ਤਹ ॥੭੩॥

One sect will die out everyday and the other one will become prevalent, there will be no religious karmas and the situation of the earth will also changes, the dharma will not be honoured and there will be the propagation of sin everywhere.73.

ਧਰਮ ਦਾ ਭਰਮ ਖ਼ਤਮ ਹੋ ਜਾਵੇਗਾ ਅਤੇ ਜਿਥੇ ਕਿਥੇ ਪਾਪ ਬਹੁਤ ਪਸਰ ਜਾਵੇਗਾ ॥੭੩॥

ਸ੍ਰਿਸਟਿ ਇਸਟ ਤਜਿ ਦੀਨ ਕਰਤ ਆਰਿਸਟ ਪੁਸਟ ਸਬ

ਸ੍ਰਿਸ਼ਟੀ ਨੇ ਇਸ਼ਟ ਨੂੰ ਛਡ ਦਿੱਤਾ ਹੋਵੇਗਾ ਅਤੇ ਸਭ ਵੱਡੇ ਵੱਡੇ ਪਾਪ ਕੀਤੇ ਜਾਣਗੇ।

ਬ੍ਰਿਸਟਿ ਸ੍ਰਿਸਟਿ ਤੇ ਮਿਟੀ ਭਏ ਪਾਪਿਸਟ ਭ੍ਰਿਸਟ ਤਬ

ਤਦ ਸ੍ਰਿਸ਼ਟੀ ਵਿਚ ਬਰਖਾ ਹੋਣੀ ਬੰਦ ਹੋ ਜਾਵੇਗੀ ਅਤੇ ਸਾਰੇ ਪਾਪਾਂ ਕਰ ਕੇ ਭ੍ਰਿਸ਼ਟ ਹੋ ਜਾਣਗੇ।

ਇਕ ਇਕ ਨਿੰਦ ਹੈ ਇਕ ਇਕ ਕਹਿ ਹਸਿ ਚਲੈ ॥੭੪॥

The people of the earth, leaving their religion, will 74be engrossed in very great sinful acts and when all will become defiled on account of sinful acts, even the rain will not fall on the earth, everyone will slander the other and move away after derid

ਇਕ (ਕਿਸੇ) ਇਕ ਦੀ ਨਿੰਦਾ ਕਰੇਗਾ ਅਤੇ ਇਕ (ਕਿਸੇ ਹੋਰ) ਇਕ ਦੀ ਹਾਸੀ ਉਡਾਏਗਾ ॥੭੪॥

ਤਜੀ ਆਨਿ ਜਹਾਨ ਕਾਨਿ ਕਾਹੂੰ ਨਹੀ ਮਾਨਹਿ

ਜਹਾਨ ਦੀ ਅਣਖ ('ਆਨਿ') ਛਡ ਕੇ ਕਿਸੇ ਦੀ ਕਾਣ (ਮਾਣ-ਮਰਯਾਦਾ) ਨਹੀਂ ਮੰਨਣਗੇ।

ਤਾਤ ਮਾਤ ਕੀ ਨਿੰਦ ਨੀਚ ਊਚਹ ਸਮ ਜਾਨਹਿ

ਮਾਤਾ ਪਿਤਾ ਦੀ ਨਿੰਦਿਆ ਕਰਨਗੇ ਅਤੇ ਊਚ-ਨੀਚ ਨੂੰ ਇਕ-ਸਮਾਨ ਸਮਝਣਗੇ।

ਧਰਮ ਭਰਮ ਕੈ ਗਇਓ ਭਈ ਇਕ ਬਰਣ ਪ੍ਰਜਾ ਸਬ ॥੭੫॥

Forsaking the respect and honour of others, none will accept the advice of any other, none will accept the advice of any other, there will be the calumniation of the parents and the low people will be considered as high ones 75

ਧਰਮ ਦਾ ਭਰਮ ਚਲਾ ਗਿਆ ਹੋਵੇਗਾ ਅਤੇ ਸਾਰੀ ਪ੍ਰਜਾ ਇਕੋ ਵਰਣ ਵਾਲੀ ਹੋ ਜਾਵੇਗੀ ॥੭੫॥