ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਦਸ਼ਾਹੀ।
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
In fear we are born, and in fear we die. Fear is always present in the mind.
ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ। ਭੈ ਵਿਚਿ = ਸਹਮ ਵਿਚ। ਭਉ = ਸਹਮ।
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
O Nanak, if one dies in the fear of God, his coming into the world is blessed and approved. ||1||
(ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ॥੧॥ ਭੈ ਵਿਚਿ = ਪ੍ਰਭੂ ਦੇ ਡਰ ਵਿਚ। ਸਹਿਲਾ = ਸਫਲਾ। ਮਰੈ = ਅਪਣੱਤ ਗਵਾਂਦਾ ਹੈ ॥੧॥