ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ

Kabeer, some have lots of horses, elephants and carriages, and thousands of banners waving.

ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)। ਹੈ = ਹਯ, ਘੋੜੇ। ਗਇ = ਗੈ, ਗਯ, ਗਜ, ਹਾਥੀ। ਬਾਹਨ = ਸਵਾਰੀ (ਕਰਨ ਲਈ)। ਸਘਨ ਘਨ = ਬੇਅੰਤ। ਧਜਾ = ਝੰਡੇ। ਫਹਰਾਹਿ = ਹਵਾ ਵਿਚ ਝੂਲਣ, ਲਹਿਰਾਉਣ।

ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥

But begging is better than these comforts, if one spends his days meditating in remembrance on the Lord. ||112||

ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥ ਭਿਖ੍ਯ੍ਯਾ = ਫ਼ਕੀਰਾਂ ਸਾਧੂਆਂ ਦਾ ਗ੍ਰਿਹਸਤੀ ਦੇ ਦਰ ਤੋਂ ਮੰਗਿਆ ਹੋਇਆ ਅੰਨ। (ਅੱਖਰ 'ਖ' ਦੇ ਹੇਠ ਅੱਧਾ 'ਯ' ਹੈ)। ਜਉ = ਜੇ। ਜਾਹਿ = ਗੁਜ਼ਰਨ। ਤੇ = ਤੋਂ, ਨਾਲੋਂ ॥੧੧੨॥