ਚੌਪਈ

Chaupaee

ਚੌਪਈ:

ਤੌਨੇ ਸਭਾ ਕਪਿਲ ਮੁਨਿ ਆਯੋ

ਉਸ ਦੀ ਸਭਾ ਵਿਚ ਕਪਿਲ ਮੁਨੀ ਆਇਆ।

ਔਸਰ ਜਹਾ ਮੈਨਕਾ ਪਾਯੋ

At that place, once the ascetic Kapil Munni had come and seen (the damsel) Maneka,

(ਉਸ ਨੂੰ) ਉਥੇ ਮੈਨਕਾ ਨੂੰ (ਵੇਖਣ ਦਾ ਅਵਸਰ) ਮਿਲਿਆ।

ਤਿਹ ਲਖਿ ਮੁਨਿ ਬੀਰਜ ਗਿਰਿ ਗਯੋ

ਉਸ ਨੂੰ ਵੇਖ ਕੇ ਮੁਨੀ ਦਾ ਵੀਰਜ ਡਿਗ ਗਿਆ।

ਚਪਿ ਚਿਤ ਮੈ ਸ੍ਰਾਪਤ ਤਿਹ ਭਯੋ ॥੧੨॥

On her sight, his semen dripped down and he pronounced a curse,(12)

(ਉਸ ਨੇ) ਚਿਤ ਵਿਚ ਕ੍ਰੋਧਿਤ ਹੋ ਕੇ ਉਸ ਨੂੰ ਸਰਾਪ ਦਿੱਤਾ ॥੧੨॥

ਤੁਮ ਗਿਰਿ ਮਿਰਤ ਲੋਕ ਮੈ ਪਰੋ

ਤੂੰ ਡਿਗ ਕੇ ਮਿਰਤ ਲੋਕ ਵਿਚ ਜਾ ਪੈ

ਜੂਨਿ ਸਯਾਲ ਜਾਟ ਕੀ ਧਰੋ

‘You go to the domain of humanity and take birth into the family of Sial Jat.’

ਅਤੇ ਸਿਆਲ ਜੱਟ ਦੀ ਜੂਨ ਧਾਰਨ ਕਰ।

ਹੀਰ ਆਪਨੋ ਨਾਮ ਸਦਾਵੋ

ਆਪਣਾ ਨਾਮ ਹੀਰ ਸਦਵਾ

ਜੂਠ ਕੂਠ ਤੁਰਕਨ ਕੀ ਖਾਵੋ ॥੧੩॥

‘You assume the name of Heer and devour the food at the household of Turks (Muslims).’(13)

ਅਤੇ ਤੁਰਕਾਂ ਦੇ ਘਰ ਦੀ ਤਿਰਸਕਾਰੀ ਹੋਈ ਜੂਠ ਖਾ ॥੧੩॥