ਦੋਹਰਾ ॥

ਦੋਹਰਾ:

ਨਿਰਧਨ ਤੇ ਧਨਵੰਤ ਭੀ ਕਰਿ ਤਿਹ ਧਨ ਕੀ ਹਾਨਿ ॥

ਉਸ ਦੇ ਧਨ ਦੀ ਹਾਨੀ ਕਰ ਕੇ (ਭਾਵ ਲੁਟ ਕੇ) ਉਹ ਨਿਰਧਨ ਤੋਂ ਧਨਵਾਨ ਬਣ ਗਈ।

ਸੋਫੀ ਕਹ ਅਮਲਿਨ ਛਰਾ ਦੇਖਤ ਸਕਲ ਜਹਾਨ ॥੧੮॥

ਸਾਰੇ ਜਹਾਨ ਦੇ ਵੇਖਦੇ ਹੋਇਆਂ (ਉਸ) ਸੋਫ਼ੀ ਨੂੰ ਅਮਲ ਕਰਨ ਵਾਲੀ ਨੇ ਛਲ ਲਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਉਰਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੪॥੬੮੯੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੪॥੬੮੯੦॥ ਚਲਦਾ॥