ਸੂਹੀ

Soohee:

ਸੂਹੀ।

ਊਚੇ ਮੰਦਰ ਸਾਲ ਰਸੋਈ

You may have lofty mansions, halls and kitchens.

(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?) ਸਾਲ ਰਸੋਈ = ਰਸੋਈ ਸ਼ਾਲਾ, ਰਸੋਈ ਖ਼ਾਨੇ, ਰਸੋਈ-ਘਰ।

ਏਕ ਘਰੀ ਫੁਨਿ ਰਹਨੁ ਹੋਈ ॥੧॥

But you cannot stay in them, even for an instant, after death. ||1||

ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥ ਫੁਨਿ = ਮੁੜ (ਭਾਵ, ਮੌਤ ਆਇਆਂ) ॥੧॥

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ

This body is like a house of straw.

(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ। ਟਾਟੀ = ਟੱਟੀ, ਛੱਪਰ।

ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ

When it is burnt, it mixes with dust. ||1||Pause||

ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥

ਭਾਈ ਬੰਧ ਕੁਟੰਬ ਸਹੇਰਾ

Even relatives, family and friends begin to say,

(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ- ਭਾਈ ਬੰਧ = ਰਿਸ਼ਤੇਦਾਰ। ਸਹੇਰਾ = ਸਾਥੀ, ਯਾਰ ਮਿੱਤ੍ਰ।

ਓਇ ਭੀ ਲਾਗੇ ਕਾਢੁ ਸਵੇਰਾ ॥੨॥

"Take his body out, immediately!" ||2||

ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥ ਲਾਗੇ = ਕਹਿਣ ਲੱਗ ਪੈਂਦੇ ਹਨ। ਸਵੇਰਾ = ਸੁਵਖਤੇ, ਛੇਤੀ ॥੨॥

ਘਰ ਕੀ ਨਾਰਿ ਉਰਹਿ ਤਨ ਲਾਗੀ

And the wife of his house, who was so attached to his body and heart,

ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ, ਘਰ ਕੀ ਨਾਰਿ = ਆਪਣੀ ਵਹੁਟੀ। ਉਰਹਿ = ਛਾਤੀ ਨਾਲ।

ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥

runs away, crying out, "Ghost! Ghost!" ||3||

ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥ ਭੂਤੁ = ਗੁਜ਼ਰ ਗਿਆ ਹੈ, ਮਰ ਗਿਆ ਹੈ। ਭਾਗੀ = ਪਰੇ ਹਟ ਜਾਂਦੀ ਹੈ ॥੩॥

ਕਹਿ ਰਵਿਦਾਸ ਸਭੈ ਜਗੁ ਲੂਟਿਆ

Says Ravi Daas, the whole world has been plundered,

ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ, ਕਹਿ = ਕਹੇ, ਆਖਦਾ ਹੈ। ਲੂਟਿਆ = ਠੱਗਿਆ ਜਾ ਰਿਹਾ ਹੈ।

ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥

but I have escaped, chanting the Name of the One Lord. ||4||3||

ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥ ਤਉ = ਤਾਂ ॥੪॥੩॥