ਸਬਰ ਮੰਝ ਕਮਾਣ ਸਬਰੁ ਕਾ ਨੀਹਣੋ

Within yourself, make patience the bow, and make patience the bowstring.

ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ, ਮੰਝ = (ਮਨ) ਮੰਝ, (ਮਨ) ਵਿਚ। ਸਬਰ ਕਮਾਣ = ਸਬਰ ਦੀ ਕਮਾਣ। ਸਬਰੁ = ਧੀਰਜੁ, ਸਿਦਕ। ਕਾ = (ਕਮਾਣ ਦਾ)। ਨੀਹਣੋ = ਚਿੱਲਾ।

ਸਬਰ ਸੰਦਾ ਬਾਣੁ ਖਾਲਕੁ ਖਤਾ ਕਰੀ ॥੧੧੫॥

Make patience the arrow, the Creator will not let you miss the target. ||115||

ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥ ਸੰਦਾ = ਦਾ। ਬਾਣੁ = ਤੀਰ। ਖਤਾ ਨ ਕਰੀ = ਵਿਅਰਥ ਨਹੀਂ ਜਾਣ ਦੇਂਦਾ, ਖੁੰਝਣ ਨਹੀਂ ਦੇਂਦਾ ॥੧੧੫॥