ਦੋਹਰਾ ॥
Dohira
ਦੋਹਰਾ:
ਭੂਪ ਬੰਦ ਗ੍ਰਿਹ ਨਿਜੁ ਸੁਤਹਿ ਗਹਿ ਕਰਿ ਦਿਯੋ ਪਠਾਇ ॥
The Monarch caught hold of his son and sent him to the prison, And
ਰਾਜੇ ਨੇ ਪੁੱਤਰ ਨੂੰ ਪਕੜ ਕੇ ਬੰਦੀਖਾਨੇ ਵਿਚ ਭੇਜ ਦਿੱਤਾ।
ਪ੍ਰਾਤ ਸਮੈ ਮੰਤ੍ਰੀ ਸਹਿਤ ਬਹੁਰੋ ਲਿਯੋ ਬੁਲਾਇ ॥੧॥
In the morning, through the Minister, called him back.(1)
ਸਵੇਰ ਵੇਲੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ ॥੧॥
ਰੀਝ ਰਾਇ ਐਸੇ ਕਹ︀ਯੋ ਬਚਨ ਮੰਤ੍ਰਿਯਨ ਸੰਗ ॥
Then he asked the Minster to narrate the Chritars
ਰਾਜੇ ਨੇ ਪਸੰਨ ਹੋ ਕੇ ਮੰਤ੍ਰੀਆਂ ਨੂੰ ਇਸ ਤਰ੍ਹਾਂ ਕਿਹਾ
ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਰਹੁ ਪ੍ਰਸੰਗ ॥੨॥
Of the wise men and the women -2
ਕਿ ਚਤੁਰ ਇਸਤਰੀਆਂ ਅਤੇ ਪੁਰਸ਼ਾਂ ਦੇ ਚਰਿਤ੍ਰ-ਪ੍ਰਸੰਗ ਮੈਨੂੰ ਸੁਣਾਓ ॥੨॥
ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ ॥
On the banks of the river Sutlaj, there was a village by the name of Anadpur.
ਸਤਲੁਜ ਨਦੀ ਦੇ ਕੰਢੇ ਆਨੰਦੁਪਰ ਨਾਂ ਦਾ ਇਕ ਪਿੰਡ ਸੀ
ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ ॥੩॥
It was situated near Naina Devi which situated was in the state of Kahloor.(3)
ਜੋ ਨੈਣਾਂ ਦੇਵੀ ਪਰਬਤ ਦੇ ਨੇੜੇ ਕਹਿਲੂਰ ਖੇਤਰ (ਰਿਆਸਤ) ਵਿਚ ਸੀ ॥੩॥
ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ ॥
There used to come several Sikhs with great pleasure,
ਉਥੇ ਸਿੱਖ ਫ਼ਿਰਕੇ ('ਸਾਖਾ') ਦੇ ਬਹੁਤ ਲੋਕ ਪ੍ਰਸੰਨ ਚਿਤ ਨਾਲ ਆਉਂਦੇ ਸਨ
ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ ॥੪॥
And after getting their ambitions fulfilled, they used to go back to their homes.(4)
ਅਤੇ ਮਨ ਇਛਿਤ ਅਤੇ ਮੂੰਹ ਮੰਗੇ ਵਰ ਪ੍ਰਾਪਤ ਕਰ ਕੇ ਘਰਾਂ ਨੂੰ ਪਰਤਦੇ ਸਨ ॥੪॥
ਏਕ ਤ੍ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ ॥
The wife of a rich-man came to that town.
ਇਕ ਧਨਵਾਨ ਦੀ ਇਸਤਰੀ ਉਸ ਨਗਰ ਵਿਚ ਆ ਕੇ
ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨ ॥੫॥
She fell for the Raja and was pierced with his love arrows.(5)
ਅਤੇ (ਉਥੋਂ ਦੇ) ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿੰਨ੍ਹੀ ਹੋਈ ਦੁਖੀ ਹੋ ਗਈ ॥੫॥
ਮਗਨ ਦਾਸ ਤਾ ਕੋ ਹੁਤੋ ਸੋ ਤਿਨ ਲਿਯੋ ਬੁਲਾਇ ॥
She had a servant, Magan Das whom she called,
ਮਗਨ ਨਾਂ ਦਾ ਇਕ (ਵਿਅਕਤੀ) ਉਸ (ਰਾਜੇ) ਦਾ ਦਾਸ ਸੀ। ਉਸ ਨੂੰ ਉਸ ਨੇ ਬੁਲਾ ਲਿਆ।
ਕਛੁਕ ਦਰਬ ਤਾ ਕੋ ਦਿਯੋ ਐਸੇ ਕਹਿਯੋ ਬਨਾਇ ॥੬॥
And gave him some money and made him to understand like this.( 6)
ਉਸ ਨੂੰ ਕੁਝ ਧਨ ਦੇ ਕੇ ਇਸ ਤਰ੍ਹਾਂ ਸਮਝਾਇਆ ॥੬॥
ਨਗਰ ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ ॥
‘You get me to meet the Raja,
ਤੁਹਾਡੇ ਨਗਰ ਵਿਚ ਜੋ ਰਾਜਾ ਰਹਿੰਦਾ ਹੈ, ਮੈਨੂੰ ਉਸ ਨਾਲ ਮਿਲਾ ਦੇ।
ਤਾਹਿ ਮਿਲੇ ਦੈਹੋ ਤੁਝੈ ਅਮਿਤ ਦਰਬ ਲੈ ਤੋਹਿ ॥੭॥
‘And after encountering him 1 will give you lot of wealth.’(7)
ਉਸ ਨਾਲ ਮੇਲ ਹੋ ਜਾਣ ਤੇ ਮੈਂ ਤੈਨੂੰ ਬਹੁਤ ਧਨ ਦਿਆਂਗੀ ॥੭॥
ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ ॥
Becoming greedy for money, Magan came to the Raja,
ਮਗਨ ਧਨ ਦੇ ਲਾਲਚ ਵਿਚ ਲਗ ਕੇ ਰਾਜੇ ਕੋਲ ਆ ਗਿਆ।
ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ ॥੮॥
Fell on his feet and requested thus,(8)
ਹੱਥ ਜੋੜ ਕੇ ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
ਸਿਖ︀ਯੋ ਚਹਤ ਜੋ ਮੰਤ੍ਰ ਤੁਮ ਸੋ ਆਯੋ ਮੁਰ ਹਾਥ ॥
‘The incantation you wanted to learn, has come in my possession.
ਆਪ ਜੋ ਮੰਤ੍ਰ ਸਿਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ।
ਕਹੈ ਤੁਮੈ ਸੋ ਕੀਜਿਯਹੁ ਜੁ ਕਛੁ ਤੁਹਾਰੇ ਸਾਥ ॥੯॥
‘To learn the same you will have to proceed the way I ask.(9)
ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ ॥੯॥