ਚੌਪਈ ॥
CHAUPAI
ਚੌਪਈ:
ਸ੍ਰੀ ਹਰਿ ਜਲ ਕੋ ਅਸਤ੍ਰ ਚਲਾਯੋ ॥
(ਤਦ) ਸ੍ਰੀ ਕ੍ਰਿਸ਼ਨ ਨੇ ਜਲ ਦਾ ਅਸਤ੍ਰ ਚਲਾਇਆ
ਸੋ ਛੁਟ ਕੈ ਨ੍ਰਿਪ ਊਪਰ ਆਯੋ ॥
Then Krishna discharged his Varunastra (arm in relation to god Varuna), which hit the king Kharag Singh
ਜੋ ਛੁਟ ਕੇ ਰਾਜੇ ਦੇ ਉਪਰ ਆਇਆ।
ਬਰੁਨ ਸਿੰਘ ਮੂਰਤਿ ਧਰਿ ਆਏ ॥
ਵਰੁਨ ਦੇਵਤਾ ਸੂਰਮੇ (ਸ਼ੇਰ) ਦਾ ਰੂਪ ਧਾਰ ਕੇ ਆਇਆ
ਸਰਿਤਨ ਕੀ ਸੈਨਾ ਸੰਗਿ ਲਿਯਾਏ ॥੧੪੮੨॥
Varuna reached there, assuming the form of a lion and brought with him the army of streams.1482.
ਅਤੇ ਨਦੀਆਂ ਦੀ ਸੈਨਾ ਨਾਲ ਲਿਆਇਆ ॥੧੪੮੨॥
ਆਵਤ ਸਿੰਘਨ ਸਬਦ ਸੁਨਾਯੋ ॥
ਆਉਂਦਿਆਂ ਹੀ ਸ਼ੂਰਵੀਰ ਨੇ ਸ਼ਬਦ (ਬੋਲ) ਸੁਣਾਇਆ,
ਬਾਰਿ ਰਾਜ ਅਤਿ ਰਿਸ ਕਰਿ ਧਾਯੋ ॥
On arrival, Varuna blew the horn (roaring like a lion) and in fury fell upon the king
(ਹੇ ਰਾਜਨ! ਤੇਰੇ ਉਪਰ) ਵਰੁਨ ਦੇਵਤਾ ਨੇ ਕ੍ਰੋਧਿਤ ਹੋ ਕੇ ਹਮਲਾ ਕੀਤਾ ਹੈ।
ਸੁਨਤ ਸਬਦ ਕਾਪੇ ਪੁਰ ਤੀਨੋ ॥
(ਉਸ ਦੇ) ਬੋਲ ਸੁਣ ਕੇ ਤਿਨੋ ਲੋਕ ਕੰਬ ਗਏ ਹਨ
ਇਨ ਨ੍ਰਿਪ ਮਨ ਮੈ ਤ੍ਰਾਸ ਨ ਕੀਨੋ ॥੧੪੮੩॥
Listening to the dreadful roar, all the three worlds trembled, but the king Kharag Singh did not become fearful.1483.
ਪਰ ਇਸ ਰਾਜੇ ਨੇ ਜ਼ਰਾ ਜਿੰਨਾ ਵੀ ਮਨ ਵਿਚ ਡਰ ਨਹੀਂ ਮੰਨਿਆ ਹੈ ॥੧੪੮੩॥