ਸਵੈਯਾ

SWAYYA

ਸਵੈਯਾ:

ਪੁਨਿ ਸਿੰਘ ਜੁਝਾਰ ਮਹਾ ਰਨ ਮੈ ਲਰਿ ਕੈ ਮਰਿ ਕੈ ਸੁਰ ਲੋਕਿ ਬਿਹਾਰਿਓ

ਫਿਰ ਜੁਝਾਰ ਸਿੰਘ (ਉਸ) ਵੱਡੇ ਯੁੱਧ ਵਿਚ ਲੜ ਕੇ ਅਤੇ ਮ੍ਰਿਤੂ ਪ੍ਰਾਪਤ ਕਰ ਕੇ ਦੇਵ ਲੋਕ (ਸੁਅਰਗ) ਵਿਚ ਚਲਾ ਗਿਆ ਹੈ।

ਸੈਨ ਜਿਤੋ ਤਿਹ ਸੰਗ ਹੁਤੋ ਤਬ ਹੀ ਅਸਿ ਲੈ ਨ੍ਰਿਪ ਮਾਰਿ ਬਿਦਾਰਿਓ

In this way in this great war, Jujhar Singh also, went to heaven while fighting and the army which was with him, the king (Kharag Singh) was torn into fragments

ਉਸ ਦੇ ਨਾਲ ਜਿਤਨੀ ਵੀ ਸੈਨਾ ਸੀ, ਉਸ ਵੇਲੇ ਰਾਜੇ ਨੇ ਤਲਵਾਰ ਲੈ ਕੇ ਮਾਰ ਕੇ ਨਸ਼ਟ ਕਰ ਦਿੱਤੀ ਹੈ।

ਜੇਤੇ ਰਹੇ ਸੁ ਭਜੇ ਰਨ ਤੇ ਕਿਨਹੂੰ ਨਹੀ ਲਾਜ ਕੀ ਓਰਿ ਨਿਹਾਰਿਓ

Those who survived, without caring for their honour and custom fled away

ਜਿਤਨੇ ਬਚੇ ਸਨ, (ਉਹ) ਰਣ ਵਿਚੋਂ ਭਜ ਗਏ ਹਨ ਅਤੇ ਕਿਸੇ ਨੇ ਵੀ (ਆਪਣੀ ਸੈਨਿਕ) ਮਰਯਾਦਾ ਵਲ ਧਿਆਨ ਨਹੀਂ ਦਿੱਤਾ ਹੈ।

ਮਾਨਹੁ ਦੰਡ ਲੀਏ ਕਰ ਮੈ ਜਮ ਕੇ ਸਮ ਭੂਪ ਮਹਾ ਅਸਿ ਧਾਰਿਓ ॥੧੪੩੨॥

They saw in the king Kharag Singh Yama, carrying the death-sentence in his hand.1432.

ਮਾਨੋ ਹੱਥ ਵਿਚ ਡੰਡਾ ਲਏ ਹੋਏ ਯਮ ਰਾਜ ਵਾਂਗ ਰਾਜਾ (ਖੜਗ ਸਿੰਘ) ਨੇ ਤਲਵਾਰ ਧਾਰਨ ਕੀਤੀ ਹੋਈ ਹੋਵੇ ॥੧੪੩੨॥