ਚੌਪਈ ॥
Chaupaee
ਚੌਪਈ:
ਯੌ ਸੁਨ ਬਚਨ ਰੀਝਿ ਨ੍ਰਿਪ ਰਹਿਯੋ ॥
ਉਸ (ਇਸਤਰੀ) ਦੇ ਬਚਨ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ
ਧੰਨਿ ਧੰਨਿ ਮੁਖ ਤੇ ਤਿਹ ਕਹਿਯੋ ॥
Hearing this Raja was delighted and praised her vehemently,
ਅਤੇ ਉਸ ਨੂੰ ਮੁਖ ਤੋਂ ਧੰਨ ਧੰਨ ਕਹਿਣ ਲਗਾ।
ਹਮ ਯਾ ਸੋ ਕਛੁ ਪ੍ਰੀਤਿ ਨ ਜਾਗੀ ॥
ਇਸ ਪ੍ਰਤਿ ਮੇਰਾ ਕੋਈ ਪ੍ਰੇਮ ਨਹੀਂ ਜਾਗਿਆ,
ਮੇਰੇ ਹੇਤ ਦੇਨ ਜਿਯ ਲਾਗੀ ॥੧੮॥
‘I did not love her at all but she was going to sacrifice herself for me.(18)
ਪਰ ਮੇਰੇ ਲਈ ਇਹ ਜਾਨ ਦੇਣ ਨੂੰ ਤਿਆਰ ਹੋ ਗਈ ॥੧੮॥
ਧ੍ਰਿਗ ਮੋ ਕੋ ਮੈ ਭੇਦ ਨ ਚੀਨੋ ॥
ਮੈਨੂੰ ਧਿੱਕਾਰ ਹੈ ਕਿ ਮੈਂ ਇਸ ਭੇਦ ਨੂੰ ਨਹੀਂ ਸਮਝ ਸਕਿਆ
ਅਬ ਲੌ ਬ︀ਯਾਹ ਨ ਯਾ ਸੋ ਕੀਨੋ ॥
‘I should be ashamed of myselfthat I did not acquiesce the secret.
ਅਤੇ ਹੁਣ ਤਕ ਇਸ ਨਾਲ ਵਿਆਹ ਨਹੀਂ ਕੀਤਾ।
ਜਿਨ ਨਾਰਿਨ ਸੌ ਪ੍ਰੀਤਿ ਲਗਾਈ ॥
ਜਿਨ੍ਹਾਂ ਇਸਤਰੀਆਂ ਨਾਲ (ਮੈਂ) ਪ੍ਰੀਤ ਲਗਾਈ ਸੀ,
ਸੋ ਇਹ ਸਮੈ ਕਾਮ ਨਹਿ ਆਈ ॥੧੯॥
‘Not even from the women I loved, came to wish me success.(19)
(ਉਨ੍ਹਾਂ ਵਿਚੋਂ ਕੋਈ ਵੀ) ਇਸ ਸਮੇਂ ਕੰਮ ਨਹੀਂ ਆਈ ॥੧੯॥
ਤਾ ਤੇ ਮੈ ਇਹ ਅਬੈ ਬਿਯਾਹੂੰ ॥
ਇਸ ਲਈ ਮੈਂ ਇਸ ਨਾਲ ਹੁਣੇ ਵਿਆਹ ਕਰਾਂਗਾ
ਤਨ ਲਗਿ ਯਾ ਸੋ ਨੇਹ ਨਿਬਾਹੂੰ ॥
‘Now, I will marry her immediately and spend whole life wit her.
ਅਤੇ ਸ਼ਰੀਰ ਦੇ ਕਾਇਮ ਰਹਿਣ ਤਕ ਇਸ ਨਾਲ ਪ੍ਰੇਮ ਨਿਭਾਵਾਂਗਾ।
ਬਰਤਿ ਅਗਨਿ ਤੇ ਤਾਹਿ ਉਬਾਰੋ ॥
(ਹੁਣ ਮੈਂ) ਅਗਨੀ-ਬ੍ਰਤ ਤੋਂ ਇਸ ਨੂੰ ਉਬਾਰਦਾ ਹਾਂ।
ਮੋ ਸੋ ਜਰੀ ਨ ਤਨ ਕੋ ਜਾਰੋ ॥੨੦॥
‘I will save her from immolating in the fire, rather she is already burnt in fire of love for me.’(20)
(ਇਹ ਤਾਂ) ਮੇਰੇ ਕੋਲੋਂ ਪਹਿਲਾਂ ਹੀ ਸੜੀ ਹੋਈ ਹੈ, (ਹੁਣ) ਇਸ ਨੂੰ ਸ਼ਰੀਰ ਤੋਂ ਨਹੀਂ ਸਾੜਨਾ ਚਾਹੀਦਾ ॥੨੦॥
ਚਿਤਾ ਅਗਨਿ ਜੋ ਸਤੀ ਜਗਾਈ ॥
ਉਸ ਸਤੀ ਨੇ ਜੋ ਚਿਖਾ ਬਾਲੀ ਹੋਈ ਸੀ,
ਬਿਰਹਾਨਲ ਸੋਈ ਠਹਿਰਾਈ ॥
The pyre the Sati had built, he thought it to be the pyre of separation.
ਉਸ ਨੂੰ ਵਿਯੋਗ ਦੀ ਅੱਗ ਮੰਨ ਕੇ
ਤਾ ਕੇ ਤੀਰ ਭਾਵਰੈ ਦੀਨੀ ॥
ਉਸ ਦੇ ਇਰਦ ਗਿਰਦ ਫੇਰੇ ਲਏ
ਰਾਕ ਹੁਤੀ ਰਾਨੀ ਬਿਧਿ ਕੀਨੀ ॥੨੧॥
He circumambulated three times through all the four corners and honoured her as his Rani.(21)
ਅਤੇ ਜੋ ਰੰਕ ਸੀ, ਉਸ ਨੂੰ ਵਿਧਾਤਾ ਨੇ ਰਾਣੀ ਬਣਾ ਦਿੱਤਾ ॥੨੧॥
ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ ॥
ਇਹ ਚਰਿਤ੍ਰ ਕਰ ਕੇ ਉਸ ਨੇ ਰਾਜੇ ਨੂੰ ਪ੍ਰਾਪਤ ਕਰ ਲਿਆ।
ਸਭ ਰਾਨਿਨ ਚਿਤ ਤੇ ਬਿਸਰਾਯੋ ॥
After observing this incident, he relinquished all the other Ranis. And
(ਰਾਜੇ ਨੇ) ਸਾਰੀਆਂ ਰਾਣੀਆਂ ਨੂੰ ਚਿਤ ਵਿਚੋਂ ਭੁਲਾ ਦਿੱਤਾ।
ਅਪਨੀ ਆਗ︀ਯਾ ਕੇ ਬਸਿ ਕੀਨੋ ॥
(ਉਸ ਨੇ ਰਾਜੇ ਨੂੰ) ਆਪਣੀ ਆਗਿਆ ਦੇ ਅਧੀਨ ਕਰ ਲਿਆ
ਜਾਨੁਕ ਦਾਸ ਮੋਲ ਕੋ ਲੀਨੋ ॥੨੨॥
new Rani took control over Raja as if she had bought him.(22)
ਮਾਨੋ ਕੋਈ ਦਾਸ ਮੁੱਲ ਲਿਆ ਹੋਵੇ ॥੨੨॥