ਪਉੜੀ ॥
Pauree:
ਪਉੜੀ।
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
God is merciful and infinite. The One and Only is all-pervading.
ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ, ਪੂਰਨ = ਹਰ ਥਾਂ ਵਿਆਪਕ। ਇਕੁ ਏਹੁ = ਸਿਰਫ਼ ਇਕ ਬੇਅੰਤ ਪ੍ਰਭੂ।
ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
He Himself is all-in-all. Who else can we speak of?
ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)? ਕਹਾ ਕੇਹੁ = ਕੇਹੜਾ ਦੱਸਾਂ? (ਭਾਵ, ਕੋਈ ਹੋਰ ਦੱਸ ਨਹੀਂ ਸਕਦਾ)।
ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
God Himself grants His gifts, and He Himself receives them.
ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ। ਆਪੇ = ਆਪ ਹੀ।
ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥
Coming and going are all by the Hukam of Your Will; Your place is steady and unchanging.
(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ। ਆਵਣ ਜਾਣਾ = ਜੰਮਣਾ ਤੇ ਮਰਨਾ। ਨਿਹਚਲੁ = ਅਟੱਲ। ਥੇਹੁ = ਟਿਕਾਣਾ। ਤੁਧੁ = ਤੇਰਾ।
ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥
Nanak begs for this gift; by Your Grace, Lord, please grant me Your Name. ||20||1||
ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥