ਰਾਗੁ ਗਉੜੀ ਚੇਤੀ ਮਹਲਾ ਦੁਪਦੇ

Raag Gauree Chaytee, Fifth Mehl, Dho-Padhay:

ਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਪਦਿਆਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਮ ਕੋ ਬਲੁ ਪੂਰਨ ਭਾਈ

The power of the Lord is universal and perfect, O Siblings of Destiny.

ਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ)। ਕੋ = ਦਾ। ਪੂਰਨੁ = ਹਰ ਥਾਂ ਮੌਜੂਦ। ਭਾਈ = ਹੇ ਭਾਈ!

ਤਾ ਤੇ ਬ੍ਰਿਥਾ ਬਿਆਪੈ ਕਾਈ ॥੧॥ ਰਹਾਉ

So no pain can ever afflict me. ||1||Pause||

(ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥ ਤਾ ਤੇ = ਉਸ ਬਲ ਦੀ ਬਰਕਤਿ ਨਾਲ। ਬਿਰਥਾ = ਪੀੜ, ਦੁੱਖ-ਕਲੇਸ਼। ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ॥੧॥ ਰਹਾਉ ॥

ਜੋ ਜੋ ਚਿਤਵੈ ਦਾਸੁ ਹਰਿ ਮਾਈ

Whatever the Lord's slave wishes, O mother,

ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ, ਦਾਸੁ ਹਰਿ = ਹਰੀ ਦਾ ਦਾਸ। ਮਾਈ = ਹੇ ਮਾਂ!

ਸੋ ਸੋ ਕਰਤਾ ਆਪਿ ਕਰਾਈ ॥੧॥

the Creator Himself causes that to be done. ||1||

ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ॥੧॥ ਕਰਤਾ = ਕਰਤਾਰ ॥੧॥

ਨਿੰਦਕ ਕੀ ਪ੍ਰਭਿ ਪਤਿ ਗਵਾਈ

God causes the slanderers to lose their honor.

(ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ। ਪ੍ਰਭਿ = ਪ੍ਰਭੂ ਨੇ। ਪਤਿ = ਇੱਜ਼ਤ।

ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥

Nanak sings the Glorious Praises of the Fearless Lord. ||2||114||

ਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥੧੧੪॥ ਨਾਨਕ = ਹੇ ਨਾਨਕ! ॥੨॥