ਜਮੁਨਾ ਬਾਚ ਹਲੀ ਸੋ ॥
Speech of Yamuna addressed to Balram:
ਜਮਨਾ ਨੇ ਬਲਰਾਮ ਨੂੰ ਕਿਹਾ:
ਸੋਰਠਾ ॥
SORTHA
ਸੋਰਠਾ:
ਲੇਹੁ ਹਲੀ ਤੁਮ ਨੀਰੁ ਬਿਨੁ ਦੀਜੈ ਨਹ ਦੋਸ ਦੁਖ ॥
“O Balram! take the water, I see no fault or suffering in doing so
ਹੇ ਬਲਰਾਮ! ਤੁਸੀਂ ਪਾਣੀ ਲੈ ਲਵੋ, (ਪਰ) ਬਿਨਾ ਦੋਸ਼ ਮੈਨੂੰ ਦੁਖ ਨਾ ਦਿਓ।
ਸੁਨਹੁ ਬਾਤ ਰਨਧੀਰ ਹਉ ਚੇਰੀ ਜਦੁਰਾਇ ਕੀ ॥੨੨੫੭॥
But O conqueror of the battlefield! you listen to me, I am only the maid-servant of Krishna.”2257.
ਹੇ ਰਣਧੀਰ! (ਮੇਰੀ) ਗੱਲ ਸੁਣੋ, ਮੈਂ ਸ੍ਰੀ ਕ੍ਰਿਸ਼ਨ ਦੀ ਦਾਸੀ ਹਾਂ (ਇਸ ਲਈ ਤੁਹਾਡੀ ਆਗਿਆ ਦਾ ਪਾਲਨ ਨਾ ਕਰ ਸਕੀ) ॥੨੨੫੭॥